ਪੈਰਿਸ, (ਭਾਸ਼ਾ)- ਭਾਰਤੀ ਪਾਵਰਲਿਫਟਰ ਅਸ਼ੋਕ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ ਅਤੇ ਵੀਰਵਾਰ ਨੂੰ ਇਥੇ ਪੈਰਾਲੰਪਿਕ ’ਚ ਪੁਰਸ਼ਾਂ ਦੇ 65 ਕਿਲੋਗ੍ਰਾਮ ਪੈਰਾ ਪਾਵਰਲਿਫਟਿੰਗ ਦੇ ਫਾਈਨਲ ਵਿਚ 6ਵੇਂ ਸਥਾਨ ’ਤੇ ਰਹੇ। ਅਸ਼ੋਕ ਨੇ ਆਪਣੀ ਪਹਿਲੀ ਕੋਸ਼ਿਸ਼ ’ਚ 196 ਕਿਲੋ ਭਾਰ ਚੁੱਕਿਆ।
ਇਸ ਤੋਂ ਬਾਅਦ ਉਸ ਨੇ 199 ਕਿਲੋ ਅਤੇ 206 ਕਿਲੋ ਭਾਰ ਚੁੱਕਿਆ ਪਰ ਇਹ ਉਸਨੂੰ ਪੋਡੀਅਮ ’ਤੇ ਲਿਆਉਣ ਲਈ ਕਾਫ਼ੀ ਨਹੀਂ ਸੀ ਅਤੇ ਉਹ ਆਖਰਕਾਰ 8 ਪ੍ਰਤੀਯੋਗੀਆਂ ’ਚੋਂ 6ਵੇਂ ਸਥਾਨ ’ਤੇ ਰਿਹਾ। ਚੀਨ ਦੇ ਯੀ ਜ਼ੂ ਨੇ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਜਦੋਂਕਿ ਬਰਤਾਨੀਆ ਦੇ ਮਾਰਕ ਸਵਾਨ ਨੇ ਚਾਂਦੀ ਦਾ ਤਮਗਾ ਜਿੱਤਿਆ। ਕਾਂਸੀ ਦਾ ਤਮਗਾ ਅਲਜੀਰੀਆ ਦੇ ਹੁਸੈਨ ਬੇਤੀਰ ਨੂੰ ਮਿਲਿਆ।
ਪੈਰਾਲੰਪਿਕ ਦੇ ਇਤਿਹਾਸ 'ਚ ਜੂਡੋ 'ਚ ਭਾਰਤ ਦਾ ਪਹਿਲਾ ਤਗ਼ਮਾ, PM ਮੋਦੀ ਨੇ ਕਪਿਲ ਨੂੰ ਦਿੱਤੀ ਵਧਾਈ
NEXT STORY