ਸਟਾਵੇਂਜਰ (ਨਾਰਵੇ)–ਗ੍ਰੈਂਡਮਾਸਟਰ ਆਰ. ਪ੍ਰਗਿਆਨਾਨੰਦਾ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ 9ਵੇਂ ਦੌਰ ’ਚ ਅਮਰੀਕਾ ਦੇ ਫੇਬਿਆਨੋ ਕਾਰੁਆਨਾ ਨਾਲ ਖੇਡੇਗਾ। ਭਾਰਤ ਦੇ ਪ੍ਰਗਿਆਨਾਨੰਦਾ ਨੇ ਕਲਾਸੀਕਲ ਨਾਲ 2 ਮੈਚ ਅਤੇ ਆਰਮਾਗੇਡੋਨ ਨਾਲ 2 ਮੈਚ ਜਿੱਤੇ ਅਤੇ ਉਹ ਤੀਜੇ ਸਥਾਨ ’ਤੇ ਹੈ। ਟੂਰਨਾਮੈਂਟ ਦੇ 2 ਹੀ ਦੌਰ ਬਾਕੀ ਹਨ। ਉਨ੍ਹਾਂ ਨੇ ਕਲਾਸੀਕਲ ’ਚ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਅਤੇ ਕਾਰੁਆਨਾ ਨੂੰ ਹਰਾਇਆ ਸੀ। ਆਰਮਾਗੇਡੋਨ ’ਚ ਹਾਲਾਂਕਿ ਉਨ੍ਹਾਂ ਨੂੰ 3 ਹਾਰਾਂ ਝੱਲਨੀਆਂ ਪਈਆਂ।
ਕਾਰਲਸਨ 14.5 ਅੰਕ ਲੈ ਕੇ ਚੋਟੀ ’ਤੇ ਹੈ ਜਦਕਿ ਅਮਰੀਕਾ ਦੇ ਹਿਕਾਰੂ ਨਕਾਮੂਰਾ ਉਨ੍ਹਾਂ ਤੋਂ ਇਕ ਅੰਕ ਪਿੱਛੇ ਦੂਜੇ ਸਥਾਨ ’ਤੇ ਹੈ। ਪ੍ਰਗਿਆਨਾਨੰਦਾ 12 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਹੈ ਅਤੇ ਫ੍ਰਾਂਸ ਦਾ ਫਿਰੋਜ਼ਾ ਅਲੀਰਜਾ ਉਨ੍ਹਾਂ ਤੋਂ ਇਕ ਅੰਕ ਪਿੱਛੇ ਹੈ।
ਸਰਬਜੋਤ ਨੇ ਮਿਊਨਿਖ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤਿਆ
NEXT STORY