ਸ਼ਿਵਮੋਗਾ, (ਭਾਸ਼ਾ)–ਕਰਨਾਟਕ ਦੇ ਪ੍ਰਖਰ ਚਤੁਰਵੇਦੀ ਨੇ ਸੋਮਵਾਰ ਨੂੰ ਇੱਥੇ ਮੁੰਬਈ ਵਿਰੁੱਧ 636 ਗੇਂਦਾਂ ’ਚ ਅਜੇਤੂ 404 ਦੌੜਾਂ ਦੀ ਪਾਰੀ ਖੇਡ ਕੇ ਯੁਵਰਾਜ ਸਿੰਘ ਦਾ ਅੰਡਰ-19 ਕੂਚ ਬਿਹਾਰ ਟਰਾਫੀ ਫਾਈਨਲ ਵਿਚ ਬੈਸਟ ਸਕੋਰ ਦਾ 25 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਭਾਰਤ ਦੇ ਸਾਬਕਾ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 1999 ਵਿਚ ਬਿਹਾਰ ਵਿਰੁੱਧ ਫਾਈਨਲ ਵਿਚ ਪੰਜਾਬ ਲਈ 358 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਉਸ ਸਮੇਂ ਬਿਹਾਰ ਦੀ ਟੀਮ ਦਾ ਹਿੱਸਾ ਸੀ।
ਇਹ ਵੀ ਪੜ੍ਹੋ : ਰਵੀ, ਤਿਲਕ, ਵਾਸ਼ਿੰਗਟਨ ਅਤੇ ਜਿਤੇਸ਼ ਮਹਾਕਾਲ ਦੀ ਭਸਮ ਆਰਤੀ 'ਚ ਹੋਏ ਸ਼ਾਮਲ
ਭਾਰਤ ਦੇ ਇਸ ਚੋਟੀ ਦੇ ਅੰਡਰ-19 ਟੂਰਨਾਮੈਂਟ ਵਿਚ ਸਭ ਤੋਂ ਵੱਡੇ ਵਿਅਕਤੀਗਤ ਸਕੋਰ ਦਾ ਰਿਕਾਰਡ ਵਿਜੇ ਜੌਲ ਦੇ ਨਾਂ ਹੈ, ਜਿਸ ਨੇ 2011-12 ਵਿਚ ਅਸਾਮ ਵਿਰੁੱਧ ਮਹਾਰਾਸ਼ਟਰ ਲਈ ਅਜੇਤੂ 451 ਦੌੜਾਂ ਦੀ ਪਾਰੀ ਖੇਡੀ ਸੀ। ਪ੍ਰਖਰ ਨੇ ਆਪਣੀ ਪਾਰੀ ਵਿਚ 46 ਚੌਕੇ ਤੇ 3 ਛੱਕੇ ਲਾਏ। ਪ੍ਰਖਰ ਦੀ ਮੈਰਾਥਨ ਪਾਰੀ ਨਾਲ ਕਰਨਾਟਕ ਨੇ ਮੁੰਬਈ ਦੀਆਂ 380 ਦੌੜਾਂ ਦੇ ਜਵਾਬ ਵਿਚ 8 ਵਿਕਟਾਂ ’ਤੇ 890 ਦੌੜਾਂ ਬਣਾ ਕੇ ਪਹਿਲੀ ਪਾਰੀ ਦੇ ਆਧਾਰ ’ਤੇ ਬੜ੍ਹਤ ਹਾਸਲ ਕੀਤੀ। ਮੈਚ ਡਰਾਅ ਰਿਹਾ। ਕਰਨਾਟਕ ਲਈ ਹਰਸ਼ਲ ਦਮਾਨੀ ਨੇ ਵੀ 179 ਦੌੜਾਂ ਦੀ ਪਾਰੀ ਖੇਡੀ। ਪ੍ਰਖਰ ਦੇ 400 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਤੋਂ ਬਾਅਦ ਦੋਵੇਂ ਕਪਤਾਨ ਮੈਚ ਡਰਾਅ ਕਰਵਾਉਣ ’ਤੇ ਸਹਿਮਤ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤੁਰਕੀਯੇ ਨੇ ਇਸਰਾਈਲ ਫੁੱਟਬਾਲਰ ’ਤੇ ਨਫਰਤ ਫੈਲਾਉਣ ਦਾ ਦੋਸ਼ ਲਗਾਇਆ
NEXT STORY