ਅਟਲਾਂਟਾ— ਪ੍ਰਜਨੇਸ਼ ਗੁਣੇਸ਼ਵਰਨ ਇੱਥੇ ਏ.ਟੀ.ਪੀ. 250 ਅਟਲਾਂਟਾ ਓਪਨ ਦੇ ਪਹਿਲੇ ਦੌਰ 'ਚ ਦੱਖਣੀ ਕੋਰੀਆ ਦੇ ਕੁਆਲੀਫਾਇਰ ਸੂਨਵੂਕਲੋਨ ਖਿਲਾਫ ਹਾਰ ਦੇ ਨਾਲ ਪ੍ਰਤੀਯੋਗਿਤਾ ਤੋਂ ਬਾਹਰ ਹੋ ਗਏ। ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਪ੍ਰਜਨੇਸ਼ ਨੇ ਇਸ ਤੋਂ ਪਹਿਲਾਂ ਕਦੀ ਕਲੋਨ ਦੇ ਖਿਲਾਫ ਕੋਈ ਮੁਕਾਬਲਾ ਨਹੀਂ ਗੁਆਇਆ ਸੀ। ਪਰ ਫੈਸਲਾਕੁੰਨ ਸੈੱਟ 'ਚ ਪੈਰ ਦੀ ਜਕੜਨ ਨਾਲ ਪਰੇਸ਼ਾਨ ਹੋਣ ਦੇ ਕਾਰਨ ਉਨ੍ਹਾਂ ਨੁੰ 7-6. 5-7. 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੇ 88ਵੇਂ ਨੰਬਰ ਦੇ ਖਿਡਾਰੀ ਪ੍ਰਜਨੇਸ਼ ਦੀ 117ਵੇਂ ਨੰਬਰ ਦੇ ਦੱਖਣੀ ਕੋਰੀਆਈ ਖਿਡਾਰੀ ਖਿਲਾਫ ਚਾਰ ਮੈਚਾਂ 'ਚ ਪਹਿਲੀ ਹਾਰ ਹੈ। ਇਸ ਤੋਂ ਪਹਿਲਾਂ ਪ੍ਰਜਨੇਸ਼ ਨੇ ਤਿੰਨੇ ਮੈਚਾਂ 'ਚ ਜਿੱਤ ਦਰਜ ਕੀਤੀ ਸੀ। ਪਿਛਲੇ 6 ਟੂਰਨਾਮੈਂਟਾਂ 'ਚ ਪ੍ਰਜਨੇਸ਼ ਨੂੰ ਪੰਜਵੀਂ ਵਾਰ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਖੱਬੇ ਹੱਥ ਦੇ ਇਸ ਖਿਡਾਰੀ ਨੂੰ ਟੂਰਨਾਮੈਂਟ ਤੋਂ 7000 ਡਾਲਰ ਮਿਲੇ ਪਰ ਕੋਈ ਅੰਕ ਉਨ੍ਹਾਂ ਦੇ ਖਾਤੇ 'ਚ ਨਹੀਂ ਜੁੜਿਆ।
ਰੀਅਲ ਮੈਡ੍ਰਿਡ ਦੀ ਆਰਸੇਨਲ 'ਤੇ ਸ਼ਾਨਦਾਰ ਜਿੱਤ
NEXT STORY