ਨਵੀਂ ਦਿੱਲੀ— ਭਾਰਤ ਦੇ ਇੰਗਲੈਂਡ ਦੌਰੇ ਲਈ ਸਟੈਂਡਬਾਏ ਚੁਣੇ ਗਏ ਪ੍ਰਸਿੱਧ ਕ੍ਰਿਸ਼ਨਾ ਤੇ ਤਜਰਬੇਕਾਰ ਸਪਿਨਰ ਅਮਿਤ ਮਿਸ਼ਰਾ ਕੋਵਿਡ-19 ਤੋਂ ਉੱਭਰ ਗਏ ਹਨ। ਇਹ ਦੋਵੇਂ ਗੇਂਦਬਾਜ਼ ਇਸ ਮਹੀਨੇ ਦੇ ਸ਼ੁਰੂ ’ਚ ਮੁਅਤਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੌਰਾਨ ਇਸ ਖ਼ਤਰਨਾਕ ਵਾਇਰਸ ਦੀ ਲਪੇਟ ’ਚ ਆ ਗਏ ਸਨ। ਮਿਸ਼ਰਾ ਦਾ ਟੈਸਟ ਚਾਰ ਮਈ ਨੂੰ ਪਾਜ਼ੇਟਿਵ ਆਇਆ ਸੀ। ਉਸੇ ਦਿਨ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਕ੍ਰਿਸ਼ਨਾ ਅੱਠ ਮਈ ਨੂੰ ਸੰਕ੍ਰਮਿਤ ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਹੋਏ ਸਨ।
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸੂਤਰ ਨੇ ਕਿਹਾ, ‘‘ਪ੍ਰਸਿੱਧ ਕ੍ਰਿਸ਼ਨਾ ਕੋਵਿਡ-19 ਤੋਂ ਉਭਰ ਗਏ ਹਨ।’’ ਦਿੱਲੀ ਕੈਪੀਟਲਸ ਦੇ ਲੈੱਗ ਸਪਿਨਰ ਮਿਸ਼ਰਾ ਨੇ ਟਵਿੱਟਰ ’ਤੇ ਬੀਮਾਰੀ ਤੋਂ ਉੱਭਰਨ ਦੀ ਜਾਣਕਾਰੀ ਦਿੱਤੀ ਤੇ ਮੈਡੀਕਲ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕੀਤਾ, ‘‘ਅਸਲ ਹੀਰੋ ਸਾਡੇ ਮੋਹਰੀ ਕਾਰਜਕਰਤਾ ਹਨ। ਬੀਮਾਰੀ ਤੋਂ ਉੱਭਰਨ ਦੇ ਬਾਅਦ ਮੈਂ ਇਹੋ ਕਹਿ ਸਕਦਾ ਹਾਂ ਕਿ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਮੈਂ ਉਸ ਦੀ ਦਿਲ ਨਾਲ ਸ਼ਲਾਘਾ ਕਰਦਾ ਹਾਂ। ਤੁਸੀਂ ਤੇ ਤੁਹਾਡੇ ਪਰਿਵਾਰਕ ਮੈਂਬਰ ਜੋ ਤਿਆਗ ਕਰ ਰਹੇ ਹਨ ਅਸੀਂ ਉਸ ਲਈ ਬਹੁਤ ਧੰਨਵਾਦੀ ਹਾਂ।
ਟਾਟਨਹਮ ਹਾਟਸਪਰ ਕਲੱਬ ਛੱਡਣਾ ਚਾਹੁੰਦੇ ਹਨ ਸਟਾਰ ਫੁੱਟਬਾਲ ਹੈਰੀ ਕੇਨ
NEXT STORY