ਅਹਿਮਦਾਬਾਦ- ਭਾਰਤ ਅਤੇ ਵੈਸਟਇੰਡੀਜ਼ ਨੂੰ ਦੂਜੇ ਵਨ ਡੇ ਮੈਚ ਵਿਚ 44 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਦੂਜੇ ਵਨ ਡੇ ਮੈਚ ਵਿਚ ਭਾਰਤੀ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦਾ ਮੌਕਾ ਨਹੀਂ ਦਿੱਤਾ। ਕ੍ਰਿਸ਼ਨਾ ਨੇ ਦੂਜੇ ਵਨ ਡੇ ਵਿਚ ਸਿਰਫ 12 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਅਤੇ ਆਪਣੇ ਨਾਂ ਇਕ ਰਿਕਾਰਡ ਵੀ ਬਣਾ ਲਿਆ।
ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਦੂਜੇ ਵਨ ਡੇ ਮੈਚ ਵਿਚ ਕ੍ਰਿਸ਼ਨਾ ਨੇ ਧਮਾਕੇਦਾਰ ਗੇਂਦਬਾਜ਼ੀ ਕੀਤੀ। ਕ੍ਰਿਸ਼ਨਾ ਦੀ ਗੇਂਦਬਾਜ਼ੀ ਦੇ ਅੱਗੇ ਵੈਸਟਇੰਡੀਜ਼ ਦੇ ਬੱਲੇਬਾਜ਼ ਕਮਜ਼ੋਰ ਨਜ਼ਰ ਆਏ। ਕ੍ਰਿਸ਼ਨਾ ਨੇ ਵੈਸਟਇੰਡੀਜ਼ ਦੇ ਵਿਰੁੱਧ 9 ਸੁੱਟੇ, ਜਿਨ੍ਹਾਂ ਵਿਚ ਸਿਰਫ 12 ਦੌੜਾਂ ਦਿੱਤੀਆਂ ਅਤੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਹ ਭਾਰਤੀ ਤੇਜ਼ ਗੇਂਦਬਾਜ਼ਾਂ ਵਲੋਂ ਵੈਸਟਇੰਡੀਜ਼ ਵਿਰੁੱਧ ਦੂਜਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਸੰਜੀਵ ਕੁਮਾਰ ਨੇ 1988 ਵਿਚ 26 ਦੌੜਾਂ 'ਤੇ 5 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਦੇਖੋ ਰਿਕਾਰਡ--
ਇਹ ਖ਼ਬਰ ਪੜ੍ਹੋ- ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ 'ਤੇ ਕਰੇਗੀ ਵਾਪਸੀ
ਵਨ ਡੇ ਵਿਚ ਵੈਸਟਇੰਡੀਜ਼ ਵਿਰੁੱਧ ਭਾਰਤੀ ਤੇਜ਼ ਗੇਂਦਬਾਜ਼ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ
5/26 - ਸੰਜੀਵ ਕੁਮਾਰ (1988)
4/12 - ਪ੍ਰਸਿੱਧ ਕ੍ਰਿਸ਼ਨਾ (2022)*
4/16 - ਮੁਹੰਮਦ ਸ਼ੰਮੀ (2019)
ਵਨ ਡੇ ਵਿਚ ਭਾਰਤੀ ਤੇਜ਼ ਗੇਂਦਬਾਜ਼ ਵਲੋਂ ਦਿੱਤੀਆਂ ਗਈਆਂ ਸਭ ਤੋਂ ਘੱਟ ਦੌੜਾਂ
4 - ਸਟੁਅਰਡ ਬਿੰਨੀ ਬਨਾਮ ਬੰਗਲਾਦੇਸ਼, 2014
8 - ਭੁਵਨੇਸ਼ਵਰ ਕੁਮਾਰ ਬਨਾਮ ਸ਼੍ਰੀਲੰਕਾ, 2013
12 - ਪ੍ਰਸਿੱਧ ਕ੍ਰਿਸ਼ਨਾ ਬਨਾਮ ਵੈਸਟਇੰਡੀਜ਼, 2022*
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੁਸ਼ਤੀ ਅਤੇ ਜੂਡੋ ਦੇ ਰਾਸ਼ਟਰੀ ਚੋਣ ਟ੍ਰਾਇਲ 14 ਤੇ 15 ਤੋਂ
NEXT STORY