ਸਪੋਰਟਸ ਡੈਸਕ– ਆਪਣੇ ਪਹਿਲੇ ਓਲੰਪਿਕ ਤੋਂ ਪਰਤੇ ਪ੍ਰਵੀਣ ਜਾਧਵ ਦੇ ਪਰਿਵਾਰਕ ਮੈਂਬਰਾਂ ਨੂੰ ‘ਈਰਖਾ ਕਰਨ ਵਾਲੇ ਗੁਆਂਢੀ’ ਧਮਕੀ ਦੇ ਰਹੇ ਹਨ ਕਿ ਉਹ ਆਪਣੇ ਟਿਨ ਦੇ ਘਰ ਦੀ ਮੁਰੰਮਤ ਨਾ ਕਰਾਉਣ। ਜਾਧਵ ਓਲੰਪਿਕ ’ਚ ਰੈਂਕਿੰਗ ਦੌਰ ’ਚ ਆਪਣੇ ਸੀਨੀਅਰ ਸਾਥੀਆਂ ਅਤਨੂ ਦਾਸ ਤੇ ਤਰੁਣਦੀਪ ਰਾਏ ਤੋਂ ਅੱਗੇ ਰਹੇ ਸਨ। ਇਸ ਤੋਂ ਬਾਅਦ ਮਿਕਸਡ ਡਬਲਜ਼ ’ਚ ਦੀਪਿਕਾ ਕੁਮਾਰੀ ਦੇ ਨਾਲ ਉਨ੍ਹਾਂ ਨੂੰ ਉਤਾਰਿਆ ਗਿਆ ਪਰ ਉਹ ਆਖ਼ਰੀ ਅੱਠ ਤੋਂ ਬਾਹਰ ਹੋ ਗਏ। ਪਰ ਮਹਾਰਾਸ਼ਟਰ ਦੇ ਸਿਤਾਰਾ ਜ਼ਿਲੇ ਦੇ ਉਨ੍ਹਾਂ ਦੇ ਸਰਾਡੇ ਪਿੰਡ ’ਚ ਉਨ੍ਹਾਂ ਦੀ ਸ਼ੌਹਰਤ ਨਾਲ ਈਰਖਾ ਕਰਨ ਵਾਲੇ ਗੁਆਂਢੀ ਉਨ੍ਹਾਂ ਨੂੰ ਧਮਕੀ ਭਰੇ ਫ਼ੋਨ ਕਰ ਰਹੇ ਹਨ।
ਜਾਧਵ ਨੇ ਕਿਹਾ, ‘‘ਸਵੇਰੇ ਇਕ ਪਰਿਵਾਰ ਦੇ 5-6 ਲੋਕ ਆ ਕੇ ਮੇਰੇ ਮਾਤਾ ਪਿਤਾ, ਚਾਚਾ ਚਾਚੀ ਨੂੰ ਧਮਕਾਉਣ ਲੱਗੇ। ਅਸੀਂ ਆਪਣੇ ਘਰ ਦੀ ਮੁਰੰਮਤ ਕਰਾਉਣਾ ਚਾਹੁੰਦੇ ਹਾਂ।’’ ਜਾਧਵ ਦੇ ਪਰਿਵਾਰ ਦੇ 4 ਮੈਂਬਰ ਝੋਂਪੜੀ ’ਚ ਰਹਿੰਦੇ ਸਨ ਪਰ ਉਨ੍ਹਾਂ ਦੇ ਫ਼ੌਜ ’ਚ ਭਰਤੀ ਹੋਣ ਦੇ ਬਾਅਦ ਪੱਕਾ ਘਰ ਬਣਵਾ ਲਿਆ। ਜਾਧਵ ਨੇ ਕਿਹਾ, ‘‘ਪਹਿਲਾਂ ਵੀ ਉਹ ਪਰੇਸ਼ਾਨ ਕਰਦੇ ਸਨ ਤੇ ਇਕ ਅਲਗ ਰਸਤਾ ਚਾਹੁੰਦੇ ਸਨ ਜਿਸ ’ਤੇ ਅਸੀਂ ਰਾਜ਼ੀ ਹੋ ਗਏ ਪਰ ਹੁਣ ਉਹ ਸਾਰੀ ਹੱਦਾਂ ਪਾਰ ਕਰ ਰਹੇ ਹਨ। ਉਹ ਸਾਨੂੰ ਘਰ ਦੀ ਮੁਰੰਮਦ ਕਰਾਉਣ ਤੋਂ ਕਿਵੇਂ ਰੋਕ ਸਕਦੇ ਸਨ।’’
ਉਨ੍ਹਾਂ ਕਿਹਾ, ‘‘ਉਹ ਸਾਡੇ ਨਾਲ ਈਰਖਾ ਕਰਦੇ ਹਨ। ਅਸੀਂ ਇਸ ਮਕਾਨ ’ਚ ਸਾਲਾਂ ਤੋਂ ਰਹਿ ਰਹੇ ਹਾਂ ਤੇ ਸਾਡੇ ਕੋਲ ਸਾਰੇ ਕਾਗਜ਼ਾਤ ਹਨ।’’ ਭਾਰਤੀ ਦਲ ਪਰਤਨ ਦੇ ਬਾਅਦ ਸਿੱਧੇ ਹਰਿਆਣਾ ਦੇ ਸੋਨੀਪਤ ਚਲਾ ਗਿਆ ਜਿੱਥੇ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਟ੍ਰੇਨਿੰਗ ਕੈਂਪ ਲੱਗਾ ਹੈ। ਬੁੱਧਵਾਰ ਨੂੰ ਨਵੇਂ ਸਿਰੇ ਤੋਂ ਟ੍ਰਾਇਲ ਹੋਣਗੇ। ਜਾਧਵ ਨੇ ਕਿਹਾ, ਮੇਰਾ ਪਰਿਵਾਰ ਪਰੇਸ਼ਾਨ ਹੈ ਤੇ ਮੈਂ ਵੀ ਉੱਥੇ ਨਹੀਂ ਹਂ। ਮੈਂ ਫ਼ੌਜ ਦੇ ਅਧਿਕਾਰੀਆਂ ਨੂੰ ਦੱਸ ਦਿੱਤਾ ਹੈ ਤੇ ਉਹ ਇਸ ਨੂੰ ਦੇਖ ਰਹੇ ਹਨ।’’ ਸਤਾਰਾ ਜ਼ਿਲੇ ਦੇ ਐੱਸ. ਪੀ. ਅਜੇ ਕੁਮਾਰ ਬੰਸਲ ਨੇ ਜਾਧਵ ਦੇ ਪਰਿਵਾਰ ਦੀ ਪੂਰੀ ਮਦਦ ਕਰਨ ਦਾ ਵਾਅਦਾ ਕੀਤਾ ਹੈ।
ਰਵੀ ਤੇ ਦੀਪਕ ਨੂੰ ਚੰਗਾ ਡਰਾਅ, ਪਹਿਲੇ ਦੌਰ ’ਚ ਯੂਰਪੀ ਚੈਂਪੀਅਨ ਨਾਲ ਭਿੜੇਗੀ ਅੰਸ਼ੂ ਮਲਿਕ
NEXT STORY