ਸਪੋਰਟਸ ਡੈਸਕ– ਪ੍ਰ੍ਵੀਣ ਜਾਧਵ ਨੇ ਪੁਰਸ਼ਾਂ ਦੇ ਰਾਊਂਡ ਆਫ 32 ’ਚ ਦੁਨੀਆ ਦੇ ਨੰਬਰ 2 ਤੇ ਰੂਸ ਦੇ ਗਾਲਸਨ ਨੂੰ 6-0 ਨਾਲ ਹਰਾ ਕੇ ਤਮਗ਼ੇ ਦੀ ਉਮੀਦ ਨੂੰ ਬਰਕਰਾਰ ਰੱਖਿਆ ਹੈ। ਜਾਧਵ ਇਸ ਦੌਰਾਨ ਫ਼ਾਰਮ ’ਚ ਦਿਸੇ ਤੇ ਪਹਿਲੇ ਸੈਟ ’ਚ ਉਨ੍ਹਾਂ ਨੇ 10, 9, 10 ਦਾ ਸਕੋਰ ਕੀਤਾ। ਇਸ ਤਰ੍ਹਾਂ ਪਹਿਲੇ ਸੈੱਟ ’ਚ ਉਨ੍ਹਾਂ ਦਾ 29 ਸਕੋਰ ਰਿਹਾ।
ਦੂਜੇ ਸੈੱਟ ’ਚ ਉਨ੍ਹਾਂ ਨੇ 9, 9, 10 ਦਾ ਸਕੋਰ ਕਰਦੇ ਹੋਏ ਕੁਲ 28 ਦਾ ਸਕੋਰ ਕੀਤਾ। ਦੂਜੇ ਪਾਸੇ ਗਾਲਸਨ ਨੇ ਪਹਿਲੇ ਸੈੱਟ ’ਚ 9, 9, 9 ਦਾ ਸਕੋਰ ਬਣਾਇਆ।ਇਸ ਤਰ੍ਹਾਂ ਪਹਿਲੇ ਸੈੱਟ ’ਚ ਉਨ੍ਹਾਂ ਦਾ ਕੁਲ ਸਕੋਰ 27 ਰਿਹਾ। ਦੂਜੇ ਸੈੱਟ ’ਚ ਵਾਪਸੀ ਕਰਨ ਦੀ ਉਸ ਨੇ ਕੋਸ਼ਿਸ਼ ਕੀਤੀ ਪਰ ਜਾਧਵ ਤੋਂ ਪਾਰ ਨਾ ਪਾ ਸਕੇ। ਦੂਜੇ ਸੈੱਟ ’ਚ ਉਨ੍ਹਾਂ ਨੇ 10, 10, 7 ਦਾ ਸਕੋਰ ਕਰਦੇ ਹੋਏ ਕੁਲ 27 ਦਾ ਸਕੋਰ ਕੀਤਾ। ਇਸ ਤਰ੍ਹਾਂ ਜਾਧਵ ਗਾਲਸਨ ਨੂੰ ਮਾਤ ਦੇ ਕੇ ਅਗਲੇ ਦੌਰ ’ਚ ਪਹੁੰਚ ਗਏ। ਹੁਣ ਅਗਲੇ ਦੌਰ ’ਚ ਪ੍ਰਵੀਣ ਜਾਧਵ ਦਾ ਮੁਕਾਬਲਾ ਦੁਨੀਆ ਦੇ ਨੰਬਰ 1 ਤੀਰਅੰਦਾਜ਼ ਅਮਰੀਕਾ ਦੇ ਬ੍ਰੇਡੀ ਐਲੀਸਨ ਨਾਲ ਹੋਵੇਗਾ।
ਵਿਨੇਸ਼ ਫ਼ੋਗਾਟ ਵੀਜ਼ਾ ਕਾਰਨ ਟੋਕੀਓ ਲਈ ਉਡਾਣ ਲੈਣ ਤੋਂ ਖੁੰਝੀ
NEXT STORY