ਨਵੀਂ ਦਿੱਲੀ- ਭਾਰਤ ਦੇ ਪ੍ਰਵੀਣ ਮਲਿਕ ਨੇ ਥਾਈਲੈਂਡ 'ਚ ਜੂਨੀਅਰ ਏਸ਼ੀਆਈ ਕੁਸ਼ਤੀ ਟੂਰਨਾਮੈਂਟ ਦੇ ਆਖਰੀ ਦਿਨ ਫ੍ਰੀ ਸਟਾਈਲ 74 ਕਿ. ਗ੍ਰਾ. ਭਾਰ ਵਰਗ 'ਚ ਸੋਨ ਤਮਗਾ ਜਿੱਤ ਲਿਆ ਹੈ। ਪ੍ਰਵੀਣ ਨੇ ਫਾਈਨਲ 'ਚ ਚੀਨ ਦੇ ਪਹਿਲਵਾਨ ਨੂੰ 4-2 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਗੋਵਿੰਦ ਕੁਮਾਰ ਨੇ 86 ਕਿ. ਗ੍ਰਾ. ਭਾਰ ਵਰਗ 'ਚ ਕਾਂਸੀ ਅਤੇ ਵਿਸ਼ਾਲ ਨੇ ਵੀ 125 ਕਿ. ਗ੍ਰਾ. ਭਾਰ ਵਰਗ 'ਚ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਰਾਹੁਲ ਨੇ 57 ਕਿ. ਗ੍ਰਾ. ਭਾਰ ਵਰਗ 'ਚ ਚਾਂਦੀ, ਸੰਦੀਪ ਮਾਨ ਨੇ 79 ਕਿ. ਗ੍ਰਾ. ਭਾਰ ਵਰਗ 'ਚ ਅਤੇ ਆਕਾਸ਼ ਅੰਤਿਲ ਨੇ 97 ਕਿ. ਗ੍ਰਾ. ਭਾਰ ਵਰਗ 'ਚ ਕਾਂਸੀ ਤਮਗਾ ਜਿੱਤਿਆ। ਭਾਰਤੀ ਜੂਨੀਅਰ ਟੀਮ ਨੇ ਇਕ ਸੋਨ, ਇਕ ਚਾਂਦੀ ਅਤੇ ਚਾਰ ਕਾਂਸੀ ਤਮਗੇ ਜਿੱਤੇ। ਭਾਰਤ ਨੇ 70 ਅੰਕਾਂ ਨਾਲ ਚੈਂਪੀਅਨਸ਼ਿਪ 'ਚ ਤੀਜਾ ਸਥਾਨ ਹਾਸਲ ਕੀਤਾ। ਈਰਾਨ 101 ਅੰਕਾਂ ਨਾਲ ਪਹਿਲੇ ਅਤੇ ਜਾਪਾਨ 78 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ।
ਗੋਲਫ : ਸ਼ੁੰਭਕਰ ਸਾਂਝੇ ਤੌਰ ’ਤੇ 50ਵੇਂ ਸਥਾਨ ’ਤੇ
NEXT STORY