ਨਵੀਂ ਦਿੱਲੀ- ਭਾਰਤ ਦੇ ਟਾਪ ਗੋਲਫਰ ਸ਼ੁੰਭਕਰ ਸ਼ਰਮਾ ਨੇ ਤੀਜੇ ਰਾਊਂਡ ’ਚ ਖਰਾਬ ਸ਼ੁਰੂਅਤ ਤੋਂ ਉਭਰਦੇ ਹੋਏ ਚਾਰ ਅੰਡਰ 67 ਦਾ ਸਕੋਰ ਕੀਤਾ, ਜਿਸ ਤੋਂ ਬਾਅਦ ਉਹ ਸਕਾਟਿਸ਼ ਓਪਨ ਗੋਲਫ ਟੂਰਨਾਮੈਂਟ ’ਚ ਸਾਂਝੇ ਤੌਰ ’ਤੇ 50ਵੇਂ ਸਥਾਨ ’ਤੇ ਰਹੇ।
ਸ਼ੁੰਭਕਰ ਨੇ ਪਹਿਲੇ ਰਾਊਂਡ ’ਚ ਪਾਰ 71 ਅਤੇ ਦੂਜੇ ਰਾਊਂਡ ’ਚ 67 ਦਾ ਕਾਰਡ ਖੇਡਿਆ। ਉਨ੍ਹਾਂ ਨੇ ਤੀਜੇ ਰਾਊਂਡ ’ਚ 67 ਦਾ ਕਾਰਡ ਖੇਡਿਆ। ਤੀਜੇ ਰਾਊਡ ’ਚ ਸ਼ੁੰਭਕਰ ਨੇ ਪਹਿਲੇ 2 ਹਾਲ ’ਚ 2 ਬੋਗੀਆਂ ਨਾਲ ਖਰਾਬ ਸ਼ੁਰੂਆਤ ਕੀਤੀ ਪਰ ਫਿਰ ਵਾਪਸੀ ਕਰਦੇ ਹੋਏ ਉਨ੍ਹਾਂ ਨੇ ਚੌਥੇ, 5ਵੇਂ, 10ਵੇਂ, 12ਵੇਂ, 13ਵੇਂ, 15ਵੇਂ ਅਤੇ 16ਵੇਂ ਹੋਲ ’ਤੇ ਵੱਡੀ ਗੇਮ ਖੇਡੀ। ਅਾਖਰੀ ਹੋਲ ’ਤੇ ਉਹ ਫਿਰ ਬੋਗੀ ਮਾਰ ਬੈਠੇ। ਉਨ੍ਹਾਂ ਨੇ 67 ਦੇ ਨਾਲ ਇਹ ਰਾਊਂਡ ਖਤਮ ਕੀਤਾ ਅਤੇ 3 ਰਾਊਂਡ ਤੋਂ ਬਾਅਦ ਉਨ੍ਹਾਂ ਦਾ ਸਕੋਰ 9 ਅੰਡਰ 204 ਸੀ। ਆਸ੍ਰੇਲੀਆ ਦੇ ਬਨਰਡ ਵੀਜਬਰਗਰ 20 ਅੰਡਰ 193 ਦੇ ਸਕੋਰ ਨਾਲ 2 ਸ਼ਾਟ ਦੀ ਬੜਤ ਬਣਾਏ ਹੋਏ ਹਨ।
ਭਾਰਤੀ ਖਿਡਾਰੀਆਂ ਨੂੰ ਜ਼ਿਆਦਾ ਸਾਹਸ ਦਿਖਾਉਣਾ ਹੋਵੇਗਾ : ਸਿਟਮੈਕ
NEXT STORY