ਜਲੰਧਰ - ਫਰਾਂਸ ਨੂੰ ਫੀਫਾ ਫੁੱਟਬਾਲ ਵਿਸ਼ਵ ਕੱਪ ਜਿਤਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਪੋਲ ਪੋਗਬਾ ਨਵੇਂ ਸਾਲ 'ਚ ਪਿਤਾ ਬਣ ਜਾਵੇਗਾ। ਪੋਗਬਾ ਦੀ ਗਰਲਫ੍ਰੈਂਡ ਮਾਰੀਆ ਸਲਾਓਸ ਗਰਭਵਤੀ ਹੈ। ਜੂਨ 'ਚ ਹੋਏ ਵਿਸ਼ਵ ਕੱਪ ਦੌਰਾਨ ਮਾਰੀਆ ਪੋਗਬਾ ਦਾ ਉਤਸ਼ਾਹ ਵਧਾਉਣ ਵੀ ਪਹੁੰਚੀ ਸੀ, ਉਦੋਂ ਮਾਰੀਆ ਦੇ ਹੱਥ ਵਿਚ ਬੇਸ਼-ਕੀਮਤੀ ਅੰਗੂਠੀ ਵੀ ਦੇਖੀ ਗਈ ਸੀ, ਜਿਸ ਤੋਂ ਬਾਅਦ ਕਿਆਸਾਂ ਲਾਈਆਂ ਜਾ ਰਹੀਆਂ ਸਨ ਕਿ ਉਹ ਦੋਵੇਂ ਮੰਗਣੀ ਕਰਵਾ ਚੁੱਕੇ ਹਨ, ਹਾਲਾਂਕਿ ਇਸ ਖਬਰ 'ਤੇ ਪੋਗਬਾ ਨੇ ਕੋਈ ਬਿਆਨ ਨਹੀਂ ਜਾਰੀ ਕੀਤਾ।

ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਮਾਰੀਆ ਕਦੋਂ ਬੱਚੇ ਨੂੰ ਜਨਮ ਦੇਵੇਗੀ ਪਰ ਉਹ ਇਸ ਦੇ ਨਾਲ ਹੀ ਵਿਕਟਰ ਲਿੰਡੇਲੋਫ ਤੇ ਮੇਜਾ ਮੇਯਰ ਤੋਂ ਇਲਾਵਾ ਕ੍ਰਿਸ ਸਮਾਲਿੰਗ ਤੇ ਸੈਮ ਕੁਕ ਦੀ ਉਸ ਲਿਸਟ ਵਿਚ ਸ਼ਾਮਲ ਹੋ ਜਾਣਗੇ, ਜਿਹੜੇ ਨਵੇਂ ਸਾਲ 'ਤੇ ਬੱਚੇ ਦਾ ਇੰਤਜ਼ਾਰ ਕਰ ਰਹੇ ਹਨ।


ਬਾਲਾਜੀ ਤੇ ਅਰਜੁਨ ਦੀ ਜੋੜੀ ਕੁਆਰਟਰ ਫਾਈਨਲ 'ਚ
NEXT STORY