ਮੈਲਬੋਰਨ– ਸਿਡਨੀ ਵਿਚ ਕੋਵਿਡ-19 ਦੇ ਨਵੇਂ ਮਾਮਲੇ ਪਾਏ ਜਾਣ ਕਾਰਣ ਭਾਰਤ ਤੇ ਆਸਟਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ ’ਤੇ ਤੀਜੇ ਟੈਸਟ ਮੈਚ ਦੇ ਆਯੋਜਨ ਦੀ ਸੰਭਾਵਨਾ ਘੱਟ ਹੋ ਗਈ ਹੈ ਤੇ ਇਸ ’ਤੇ ਫੈਸਲਾ ਅਗਲੇ ਦੋ ਦਿਨ ਵਿਚ ਕੀਤਾ ਜਾਵੇਗਾ। ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੂਅਰਟ ਫਾਕਸ ਨੇ ਕਿਹਾ ਕਿ ਭਾਵੇਂ ਹੀ ਉਹ ਚਾਹੁੰਦੇ ਹਨ ਕਿ ਸਿਡਨੀ ਵਿਚ ਤੀਜੇ ਟੈਸਟ ਮੈਚ ਦਾ ਆਯੋਜਨ ਹੋਵੇ ਪਰ ਅਜੇ ਸਥਿਤੀ ਕਾਫੀ ਮੁਸ਼ਕਿਲ ਹੈ।
ਉਸ ਨੇ ਕਿਹਾ,‘‘ਉਹ (ਕ੍ਰਿਕਟ ਆਸਟਰੇਲੀਆ ਦੇ ਅੰਤ੍ਰਿਮ ਸੀ. ਈ. ਓ. ਨਿਕ ਹਾਕਲੇ) ਨਿਊ ਸਾਊਥ ਵੇਲਸ ਦੇ ਸਿਹਤ ਵਿਭਾਗ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਤੇ ਮੈਨੂੰ ਲੱਗਦਾ ਹੈ ਕਿ ਅਜੇ ਸਥਿਤੀ ਬੇਹੱਦ ਗੁੰਝਲਾਦਰ ਹੈ। ਉਨ੍ਹਾਂ ਨੇ ਜੋ ਕੁਝ ਵੀ ਮੈਨੂੰ ਦੱਸਿਆ, ਉਸ ਹਿਸਾਬ ਨਾਲ ਇਹ ਅਸਲ ਵਿਚ 50-50 ਵਰਗੀ ਸਥਿਤੀ ਹੈ।’’ ਉਸ ਨੇ ਨਾਲ ਹੀ ਕਿਹਾ ਕਿ ਫਿਰ ਵੀ ਮੈਲਬੋਰਨ ਵਿਚ ਅਸੀਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਆਸਟਰੇਲੀਆਈ ਗੋਲਫਰ ਗ੍ਰੇਗ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਦਾਖਲ
NEXT STORY