ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਦੇ ਭਾਰਤੀ ਖਿਡਾਰੀਆਂ ਦੇ ਨਾਲ ਹਾਲ ਹੀ ’ਚ ਬਿਤਾਏ ਸਮੇਂ ਦਾ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ’ਚ ਉਹ ਸਾਰੇ ਪਲ ਦਿਖਾਏ ਗਏ ਹਨ ਜੋ ਉਨ੍ਹਾਂ ਨੇ ਖਿਡਾਰੀਆਂ ਨਾਲ ਬਿਤਾਏ ਹਨ। ਪੀ. ਐੱਮ. ਮੋਦੀ ਨੇ ਆਪਣੇ ਟਵੀਟ ’ਤੇ ਲਿਖਿਆ ਕਿ ਆਈਸਕ੍ਰੀਮ ਤੇ ਚੂਰਮਾ ਖਾਣ ਤੋਂ ਲੈ ਕੇ ਚੰਗੀ ਸਿਹਤ ਤੇ ਫਿੱਟਨੈਸ ’ਤੇ ਚਰਚਾ ਕਰਨ ਤਕ, ਪ੍ਰੇਰਿਤ ਕਰਨ ਵਾਲੇ ਬਿਆਨ ਤੋਂ ਲੈ ਕੇ ਹਲਕੇ-ਫ਼ੁਲਕੇ ਪਲਾਂ ਤਕ... ਦੇਖੋ ਕੀ ਹੋਇਆ ਜਦੋਂ ਮੈਨੂੰ ਭਾਰਤ ਦੇ #Tokyo2020 ਦਲ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ : ਅਗਲੇ 10 ਸਾਲਾਂ ਤੱਕ ਭਾਰਤੀ ਹਾਕੀ ਟੀਮ ਦਾ ਸਪਾਂਸਰ ਰਹੇਗਾ ਓਡਿਸ਼ਾ : ਪਟਨਾਇਕ
ਦਰਅਸਲ ਪ੍ਰਧਾਨਮੰਤਰੀ ਨੇ 16 ਅਗਸਤ ਨੂੰ ਓਲੰਪਿਕ ਖਿਡਾਰੀਆਂ ਨੂੰ ਨਾਸ਼ਤੇ ’ਤੇ ਬੁਲਾਇਆ ਸੀ। ਉਨ੍ਹਾਂ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਕਿ ਦੇਸ਼ ਆਜ਼ਾਦੀ ਦੇ 75ਵੇਂ ਸਾਲ ’ਚ ਪ੍ਰਵੇਸ਼ ਕਰਨ ਦੇ ਮੌਕੇ ’ਤੇ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਨੇ ਪ੍ਰਧਾਨਮੰਤਰੀ ਨੂੰ ਇਕ ਜੈਵਲਿਨ ਭੇਟ ਕੀਤਾ, ਜਦਕਿ ਕਾਂਸੀ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੇ ਆਪਣਾ ਬੈਡਮਿੰਟਨ ਰੈਕੇਟ ਉਨ੍ਹਾਂ ਨੂੰ ਸੌਂਪਿਆ। ਮਹਿਲਾ ਤੇ ਪੁਰਸ਼ ਹਾਕੀ ਦਲਾਂ ਦੇ ਖਿਡਾਰੀਆਂ ਨੇ ਦਸਤਖ਼ਤ ਕੀਤੀ ਹਾਕੀ ਸਟਿਕ ਪ੍ਰਧਾਨਮੰਤਰੀ ਨੂੰ ਭੇਟ ਦਿੱਤੀ।
ਇਹ ਵੀ ਪੜ੍ਹੋ : ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ
ਤਲਵਾਰਜਬਾਜ਼ ਸੀ. ਕੇ. ਭਵਾਨੀ ਨੇ ਪ੍ਰਧਾਨਮੰਤਰੀ ਨੂੰ ਤਲਵਾਰ ਭੇਟ ਕੀਤੀ, ਤਾਂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ਦੇ ਦਸਤਾਨੇ ਪ੍ਰਧਾਨਮੰਤਰੀ ਨੂੰ ਤੋਹਫ਼ੇ ਵੱਜੋਂ ਦਿੱਤੇ। ਪੁਰਸ਼ ਹਾਕੀ ਦਲ ਨੇ ਇਸ ਵਾਰ ਓਲੰਪਿਕ ਦਾ ਕਾਂਸੀ ਤਮਗ਼ਾ ਜਿੱਤ ਕੇ ਟੋਕੀਓ ’ਚ ਇਤਿਹਾਸ ਰਚ ਦਿੱਤਾ ਜਦਕਿ ਲਵਲੀਨਾ ਨੇ ਵੀ ਮੁੱਕੇਬਾਜ਼ੀ ’ਚ ਕਾਂਸੀ ਤਮਗ਼ਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਪ੍ਰਧਾਨਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਟੋਕੀਓ ਓਲੰਪਿਕ ’ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਸਭ ਤੋਂ ਹਾਂ ਪੱਖੀ ਅਸਰ ਇਹ ਹੋਇਆ ਕਿ ਪਰਿਵਾਰਾਂ ਦੀ ਖੇਡ ਪ੍ਰਤੀ ਧਾਰਨਾ ਬਦਲੀ ਹੈ ਤੇ ਉਹ ਬੱਚਿਆਂ ਨੂੰ ਖੇਡ ਦੇ ਪ੍ਰਤੀ ਉਤਸ਼ਾਹਤ ਕਰ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇੰਗਲੈਂਡ ਦੀ ਰਣਨੀਤੀ 'ਚ 'ਬੇਵਕੂਫੀ', ਭਾਰਤ ਇਸ ਵਿਚ ਸ਼ਾਨਦਾਰ ਸੀ : ਬਾਇਕਾਟ
NEXT STORY