ਨਵੀਂ ਦਿੱਲੀ : 19 ਸਾਲਾਂ ਖਿਡਾਰੀ ਪ੍ਰਿਥਵੀ ਸ਼ਾਹ ਦੇ ਕਰੀਅਰ ਦੀ ਸ਼ੁਰੂਆਤ ਸ਼ਾਨਦਾਰ ਰਹੀ ਪਰ ਫਿਲਹਾਲ ਉਹ ਆਪਣੇ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ। ਵਿੰਡੀਜ਼ ਖਿਲਾਫ ਖੇਡਦਿਆਂ ਉਸਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਪਰ ਬਦਕਿਸਮਤੀ ਨਾਲ ਵਾਰਮ ਅੱਪ ਮੈਚ ਵਿਚ ਜ਼ਖਮੀ ਹੋਣ ਕਾਰਨ ਉਸ ਨੂੰ ਭਾਰਤ ਪਤਰਣਾ ਪਿਆ। ਇੰਨਾ ਹੀ ਨਹੀਂ ਹਾਲ ਹੀ 'ਚ ਉਹ ਬੀ. ਸੀ. ਸੀ. ਆਈ. ਵੱਲੋ ਕਰਾਏ ਗਏ ਡੋਪਿੰਗ ਟੈਸਟ ਵਿਚ ਫੇਲ ਹੋ ਗਏ ਅਤੇ ਉਸ 'ਤੇ 8 ਮਹੀਨੇ ਦੀ ਪਾਬੰਦੀ ਲੱਗ ਗਈ ਹੈ।
ਡੋਪਿੰਗ ਮਾਮਲੇ 'ਤੇ ਲਗਾਤਾਰ ਹੋ ਰਹੀ ਹੈ ਚਰਚਾ

ਪ੍ਰਿਥਵੀ ਸ਼ਾਹ ਨੇ ਬੀ. ਸੀ. ਸੀ. ਆਈ. ਵੱਲੋਂ ਲਗਾਈ ਗਈ ਪਾਬੰਦੀ ਨੂੰ ਸਵੀਕਰ ਕਰ ਲਿਆ ਸੀ ਅਤੇ ਉਸੇ ਦੇ ਸਬੰਧ ਵਿਚ ਇਕ ਬਿਆਨ ਜਾਰੀ ਕੀਤਾ ਸੀ ਜਿਸ ਵਿਚ ਉਸਨੇ ਹੋਰ ਨੌਜਵਾਨਾਂ ਨੂੰ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਸਾਵਧਾਨੀ ਵਰਤਣ ਲਈ ਕਿਹਾ ਸੀ। ਹਾਲਾਂਕਿ ਬਾਅਦ ਵਿਚ ਇਸ ਮਾਮਲੇ ਨੂੰ ਲੈ ਕੇ ਜ਼ਿਆਦਾ ਵਿਵਾਦ ਸਾਹਮਣੇ ਆਇਆ, ਜਦੋਂ ਬੀ. ਸੀ. ਸੀ. ਆਈ. ਨੇ ਸ਼ਾਹ ਦੇ ਡੋਪਿੰਗ ਮਾਮਲੇ ਵਿਚ ਆਪਣੀ ਟਾਈਮਲਾਈਨ ਜਾਰੀ ਕੀਤੀ ਇਹ ਦੇਖਿਆ ਗਿਆ ਕਿ ਸੈਂਪਲ 22 ਫਰਵਰੀ ਨੂੰ ਭੇਜਿਆ ਗਿਆ ਅਤੇ ਨੈਸ਼ਨਲ ਡੋਪਿੰਗ ਟੈਸਟਿੰਗ ਲੈਪੋਰੇਟਰੀ ਦੀ ਰਿਪੋਰਟ 2 ਮਈ 2019 ਨੂੰ ਆਈ। ਇਸ ਵਿਚਾਲੇ 2 ਮਹੀਨੇ ਦਾ ਫਰਕ ਸੀ।
ਡਿਪ੍ਰੈਸ਼ਨ ਤੋਂ ਨਜਿੱਠਣ ਲਈ ਇੰਗਲੈਂਡ 'ਚ ਰਹਿਣਗੇ ਪ੍ਰਿਥਵੀ ਸ਼ਾਹ

ਰਿਪੋਰਟ ਵਿਚ ਇਹ ਵੀ ਗਿਆ ਹੈ ਕਿ ਨੌਜਵਾਨ ਖਿਡਾਰੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਇਸ ਲਈ ਜਦੋਂ ਤੱਕ ਉਸ 'ਤੇ ਲੱਗੀ ਪਾਬੰਦੀ ਖਤਮ ਨਹੀਂ ਹੋ ਜਾਂਦੀ ਤਦ ਤੱਕ ਸਾਰੇ ਵਿਵਾਦਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸ਼ਾਹ ਦੀ ਪਾਬੰਦੀ 15 ਨਵੰਬਰ ਨੂੰ ਖਤਮ ਹੋ ਜਾਵੇਗੀ ਜਿਸ ਤੋਂ ਬਾਅਦ ਉਹ ਫਿਰ ਤੋਂ ਭਾਰਤੀ ਕ੍ਰਿਕਟ ਟੀਮ ਵਿਚ ਚੁÎਣੇ ਜਾਣ ਲਈ ਤਿਆਰ ਹੋਣਗੇ।
ਬੋਪੰਨਾ ਤੇ ਸ਼ਾਪੋਵਾਲੋਵ ਮਾਂਟਰੀਅਲ ਮਾਸਟਰਸ ਤੋਂ ਬਾਹਰ
NEXT STORY