ਨਵੀਂ ਦਿੱਲੀ— ਦਿੱਲੀ ਤੇ ਕੋਲਕਾਤਾ ਵਿਚਾਲੇ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 2021 ਦੇ 25ਵੇਂ ਮੈਚ ਦੇ ਦੌਰਾਨ ਪਿ੍ਰਥਵੀ ਸ਼ਾਹ ਦੇ ਪਹਿਲੇ ਓਵਰ ’ਚ ਲਾਏ ਗਏ 6 ਚੌਕਿਆਂ ਨੇ ਸਾਰਿਆਂ ਦਾ ਧਿਆਨ ਆਪਣੇ ਵਲ ਖਿੱਚਿਆ। ਪਿ੍ਰਥਵੀ ਨੇ ਕੋਲਕਾਤਾ ਦੇ ਤੇਜ਼ ਗੇਂਦਬਾਜ਼ ਸ਼ਿਵਮ ਮਾਵੀ ਦੀ ਗੇਂਦ ’ਤੇ 6 ਚੌਕੇ ਲਾਏ। ਇਸ ਤਰ੍ਹਾਂ ਪਹਿਲੇ ਹੀ ਓਵਰ ’ਚ 25 ਦੌੜਾਂ (ਇਕ ਵਾਈਡ ਵੀ) ਦੇਣ ਦਾ ਖ਼ਰਾਬ ਰਿਕਾਰਡ ਮਾਵੀ ਦੇ ਨਾਂ ਦਰਜ ਹੋ ਗਿਆ। ਪਿ੍ਰਥਵੀ ਸ਼ਾਹ ਵੱਲੋਂ ਕੁੱਟਾਪਾ ਚਾੜ੍ਹੇ ਜਾਣ ਦੇ ਬਾਅਦ ਸ਼ਿਵਮ ਦਾ ਚਿਹਰਾ ਉਤਰ ਗਿਆ। ਇਸ ਦਾ ਇਕ ਸਬੂਤ ਮੈਚ ਦੇ ਬਾਅਦ ਦੇਖਣ ਨੂੰ ਮਿਲਿਆ ਜਦੋਂ ਮਾਵੀ ਪਿ੍ਰਥਵੀ ਨੂੰ ਕੁੱਟਣ ਵਾਸਤੇ ਦੌੜੇ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਪਤਨੀ ਲਈ ਗਾਇਆ ਰੋਮਾਂਟਿਕ ਗੀਤ, ਸੁਣ ਭਾਵੁਕ ਹੋਈ ਅਨੁਸ਼ਕਾ ਦੇ ਨਿਕਲੇ ਹੰਝੂ (ਵੀਡੀਓ)
ਦਰਅਸਲ ਮੈਚ ਖ਼ਤਮ ਹੋਣ ਦੇ ਬਾਅਦ ਸ਼ਾਹ ਨੇ ਸ਼ਿਵਮ ਮਾਵੀ ਨਾਲ ਮੁਲਾਕਾਤ ਕੀਤੀ। ਜਦੋਂ ਮਾਵੀ ਨੇ ਦੇਖਿਆ ਕਿ ਸ਼ਾਹ ਉਨ੍ਹਾਂ ਵਲ ਆ ਰਹੇ ਹਨ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਵੱਲ ਕਦਮ ਵਧਾਏ ਤੇ ਪਹਿਲਾਂ ਤਾਂ ਉਸ ਨੂੰ ਗਲ ਨਾਲ ਲਾਇਆ ਪਰ ਬਾਅਦ ’ਚ ਮਜ਼ਾਕ ’ਚ ਗਰਦਨ ਫੜ ਲਈ। ਅਜਿਹਾ ਲਗ ਰਿਹਾ ਸੀ ਕਿ ਮਾਵੀ ਨੂੰ ਇਕ ਓਵਰ ’ਚ 6 ਚੌਕੇ ਮਾਰਨ ਦੀ ਸਜ਼ਾ ਦੇ ਰਹੇ ਹੋਣ। ਉਕਤ ਵੀਡੀਓ ਨੂੰ ਆਈ. ਪੀ. ਐੱਲ. ਨੇ ’ਤੇ ਵੀ ਸ਼ੇਅਰ ਕੀਤਾ ਹੈ। ਇਸ ’ਚ ਪਿ੍ਰਥਵੀ ਦੇ ਨਾਲ ਸ਼ਿਖਰ ਧਵਨ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਅੱਜ ਬੈਂਗਲੁਰੂ ਦਾ ਸਾਹਮਣਾ ਪੰਜਾਬ ਨਾਲ, ਜਾਣੋ ਕੌਣ ਕਿਸ ’ਤੇ ਹੈ ਭਾਰੀ, ਪਿੱਚ ਤੇ ਪਲੇਇੰਗ XI ਬਾਰੇ
ਦੇਖੋ ਵੀਡੀਓ :-
Once the match is completed, friendship takes over. The beauty of #VIVOIPL🤗@PrithviShaw | @ShivamMavi23 https://t.co/GDR4bTRtlQ #DCvKKR pic.twitter.com/CW6mRYF8hs
— IndianPremierLeague (@IPL) April 29, 2021
ਜ਼ਿਕਰਯੋਗ ਹੈ ਕਿ ਪਿ੍ਰਥਵੀ ਨੇ ਮੈਚ ਦੇ ਦੌਰਾਨ 18 ਗੇਂਦਾਂ ’ਤੇ ਅਰਧ ਸੈਂਕੜਾ ਪੂਰਾ ਕੀਤਾ। ਇਸ ਸੀਜ਼ਨ ’ਚ ਉਹ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਆ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਦੀਪਕ ਹੁੱਡਾ ਨੇ 20 ਗੇਂਦਾਂ ’ਤੇ ਅਰਧ ਸੈਂਕੜਾ ਲਾਇਆ ਸੀ। ਖ਼ਾਸ ਗੱਲ ਇਹ ਰਹੀ ਹੈ ਕਿ ਪਿ੍ਰਥਵੀ ਸ਼ਾਹ ਤੇਜ਼ੀ ਨਾਲ ਕੈਪ ਰੇਸ ’ਚ ਅੱਗੇ ਵਧਦੇ ਜਾ ਰਹੇ ਹਨ। ਇਸ ਸੂਚੀ ’ਚ ਫ਼ਿਲਹਾਲ ਉਨ੍ਹਾਂ ਦੇ ਸਾਥੀ ਖਿਡਾਰੀ ਸ਼ਿਖਰ ਧਵਨ ਪਹਿਲੇ ਨੰਬਰ ’ਤੇ ਬਣੇ ਹੋਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੁਸ਼ਤੀ ਦੌਰਾਨ ਸਿਰ ਦੇ ਭਾਰ ਡਿੱਗੇ ਸੂਮੋ ਪਹਿਲਵਾਨ ਦੀ ਮੌਤ
NEXT STORY