ਅਹਿਮਦਾਬਾਦ- ਹਰਪ੍ਰੀਤ ਬਰਾੜ ਦੇ ਆਲਰਾਊਂਡਰ ਪ੍ਰਦਰਸ਼ਨ ਤੇ ਕਪਤਾਨ ਕੇ. ਐੱਲ. ਰਾਹੁਲ ਦੀਆਂ ਅਜੇਤੂ 91 ਦੌੜਾਂ ਨਾਲ ਪੰਜਾਬ ਕਿੰਗਜ਼ ਨੇ ਸ਼ੁੱਕਰਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 34 ਦੌੜਾਂ ਨਾਲ ਹਰਾ ਦਿੱਤਾ। ਰਾਹੁਲ ਦੀਆਂ ਅਜੇਤੂ 91 ਦੌੜਾਂ ਦੀ ਬਦੌਲਤ ਪੰਜਾਬ ਕਿੰਗਜ਼ ਨੇ 5 ਵਿਕਟਾਂ 'ਤੇ 179 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ
ਜਵਾਬ ਵਿਚ ਸਿਤਾਰਿਆਂ ਨਾਲ ਸਜੀ ਆਰ. ਸੀ. ਬੀ. 20 ਓਵਰਾਂ 'ਚ 8 ਵਿਕਟਾਂ 'ਤੇ 145 ਦੌੜਾਂ ਹੀ ਬਣਾ ਸਕੀ। ਬਰਾੜ ਨੇ ਬੱਲੇ ਦਾ ਜੌਹਰ ਦਿਖਾਉਂਦੇ ਹੋਏ 17 ਗੇਂਦਾਂ 'ਤੇ 25 ਦੌੜਾਂ ਬਣਾਈਆਂ ਅਤੇ ਬਾਅਦ ਵਿਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 4 ਓਵਰਾਂ 19 ਦੌੜਾਂ ਦੇ ਕੇ 3 ਸਭ ਤੋਂ ਕੀਮਤੀ ਵਿਕਟਾਂ ਹਾਸਲ ਕੀਤੀਆਂ। ਬਰਾੜ ਨੇ ਵਿਰਾਟ ਕੋਹਲੀ (35), ਗਲੇਨ ਮੈਕਸਵੈੱਲ (0) ਅਤੇ ਏ. ਬੀ. ਡਿਵਿਲੀਅਰਸ (3) ਵਰਗੇ ਖਤਰਨਾਕ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਕੇ ਪੰਜਾਬ ਦੀ ਜਿੱਤ ਤੈਅ ਕੀਤੀ। ਇਸ ਤੋਂ ਪਹਿਲਾਂ ਦੇਵਦੱਤ ਪੱਡੀਕਲ (7) ਵੀ ਸਸਤੇ ਵਿਚ ਆਊਟ ਹੋਇਆ। ਇਸ ਜਿੱਤ ਤੋਂ ਬਾਅਦ ਪੰਜਾਬ 6 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ, ਜਦਕਿ ਆਰ. ਸੀ. ਬੀ. 10 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਰਾਹੁਲ ਤੇ ਕ੍ਰਿਸ ਗੇਲ (24 ਗੇਂਦਾਂ 'ਤੇ 46 ਦੌੜਾਂ) ਨੇ 80 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਨ੍ਹਾਂ ਤੋਂ ਇਲਾਵਾ ਮੱਧਕ੍ਰਮ ਦੇ ਬੱਲੇਬਾਜ਼ ਨਹੀਂ ਚੱਲ ਸਕੇ। 7ਵੇਂ ਨੰਬਰ 'ਤੇ ਉਤਰੇ ਹਰਪ੍ਰੀਤ ਬਰਾੜ ਹੀ ਇਨ੍ਹਾਂ ਦੋਵਾਂ ਤੋਂ ਇਲਾਵਾ ਦੋਹਰੇ ਅੰਕ ਤਕ ਪਹੁੰਚ ਸਕਿਆ। ਰਾਹੁਲ ਤੇ ਬਰਾੜ ਨੇ 8ਵੀਂ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ 61 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਦੋ ਵਾਰ ਹਾਰ ਤੋਂ ਬਾਅਦ ਮਿਲੀ ਜਿੱਤ ਨਾਲ ਖੁਸ਼ ਹੋਏ ਰੋਹਿਤ ਸ਼ਰਮਾ, ਦੱਸਿਆ ਜਿੱਤ ਦਾ ਵੱਡਾ ਕਾਰਣ
ਗੇਲ ਦੇ 11ਵੇਂ ਓਵਰ ਵਿਚ ਆਊਟ ਹੋਣ ਬਾਅਦ ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਦਬਾਅ ਬਣਾ ਦਿੱਤਾ ਸੀ। ਰਾਹੁਲ ਨੇ 57 ਗੇਂਦਾਂ ਦੀ ਆਪਣੀ ਪਾਰੀ ਵਿਚ 7 ਚੌਕੇ ਤੇ 5 ਛੱਕੇ ਲਾਏ, ਉੱਥੇ ਹੀ ਬਰਾੜ ਨੇ 17 ਗੇਂਦਾਂ ਵਿਚ 2 ਛੱਕਿਆਂ ਤੇ 1 ਚੌਕੇ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਡੈਨੀਅਲ ਸੈਮਸ ਤੇ ਮੁਹੰਮਦ ਸਿਰਾਜ ਨੇ ਸ਼ੁਰੂਆਤੀ ਓਵਰਾਂ ਵਿਚ ਪੰਜਾਬ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਜ਼ਖਮੀ ਮਯੰਕ ਅਗਰਵਾਲ ਦੀ ਜਗ੍ਹਾਂ ਉਤਰੇ ਪ੍ਰਭਸਿਮਰਨ ਸਿੰਘ ਨੇ ਰਾਹੁਲ ਦੇ ਨਾਲ ਪਾਰੀ ਦਾ ਆਗਾਜ਼ ਕੀਤੀ ਪਰ ਉਹ 7 ਦੌੜਾਂ ਬਣਾ ਕੇ ਆਊਟ ਹੋ ਗਿਆ।
ਟੀਮਾਂ -
ਪੰਜਾਬ ਕਿੰਗਜ਼ : ਕੇ. ਐਲ. ਰਾਹੁਲ (ਵਿਕਟਕੀਪਰ, ਕਪਤਾਨ, ਕ੍ਰਿਸ ਗੇਲ, ਦੀਪਕ ਹੁੱਡਾ, ਨਿਕੋਲਸ ਪੂਰਨ, ਪ੍ਰਭਾਸਿਮਰਨ ਸਿੰਘ, ਸ਼ਾਹਰੁਖ ਖਾਨ, ਕ੍ਰਿਸ ਜੌਰਡਨ, ਹਰਪ੍ਰੀਤ ਬਰਾੜ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ, ਰਿਲੇ ਮੈਰਿਥ
ਰਾਇਲ ਚੈਲੇਂਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ, ਰਜਤ ਪਾਟੀਦਾਰ, ਗਲੇਨ ਮੈਕਸਵੈਲ, ਏਬੀ ਡੀਵਿਲੀਅਰਜ਼ (ਡਬਲਯੂ), ਸ਼ਾਹਬਾਜ਼ ਅਹਿਮਦ, ਡੈਨੀਅਲ ਸੈਮਸ, ਕੈਲੀ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ
NEXT STORY