ਨਵੀਂ ਦਿੱਲੀ— ਆਪਣੀ ਡੈਬਿਊ ਟੈਸਟ ਸੀਰੀਜ਼ 'ਚ ਵੈਸਟਇੰਡੀਜ਼ ਖਿਲਾਫ ਪ੍ਰਿਥਵੀ ਸ਼ਾਅ ਨੇ ਕਰੋੜਾਂ ਭਾਰਤੀ ਫੈਨਜ਼ ਨੂੰ ਹੀ ਨਹੀਂ ਬਲਕਿ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ ਵੀ ਆਪਣਾ ਮੁਰੀਦ ਬਣਾ ਲਿਆ ਹੈ। ਵੈਸਟਇੰਡੀਜ਼ ਖਿਲਾਫ ਪ੍ਰਿਥਵੀ ਸ਼ਾਅ ਦੀ ਬੱਲੇਬਾਜ਼ੀ ਦੇਖ ਪਾਕਿਸਤਾਨ ਦੇ ਦਿੱਗਜ ਹੈਰਾਨ ਹਨ। ਪਾਕਿਸਤਾਨ ਨੂੰ ਇਕ ਸ਼ੋਅ ਗੱਲਬਾਤ ਕਰਦੇ ਹੋਏ ਸਾਬਕਾ ਆਫ ਸਪਿਨਰ ਸਕਲੈਨ ਮੁਸ਼ਤਾਕ ਨੇ ਪ੍ਰਿਥਵੀ ਸ਼ਾਅ ਦੀਆਂ ਤਾਰੀਫਾ ਦੇ ਪੁਲ ਬੰਨੇ, ਸਕਲੈਨ ਨੇ ਕਿਹਾ ਕਿ ਪ੍ਰਿਥਵੀ ਸ਼ਾਅ ਦੀ ਬੱਲੇਬਾਜ਼ੀ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਦੇਖ ਕੇ ਉਹ ਹੈਰਾਨ ਹਨ। ਸਕਲੈਨ ਮੁਸ਼ਤਾਕ ਨੇ ਬਿਆਨ ਦਿੱਤਾ,' ਪ੍ਰਿਥਵੀ ਸ਼ਾਅ ਦੀ ਬੱਲੇਬਾਜ਼ੀ ਦੇਖ ਮਜ਼ਾ ਆਇਆ, ਉਨ੍ਹਾਂ ਦਾ ਸ਼ਾਟ ਸਿਲੈਕਸ਼ਨ ਕਮਾਲ ਦਾ ਸੀ। ਤਕਨੀਕੀ ਤੌਰ 'ਤੇ ਵੀ ਪ੍ਰਿਥਵੀ ਮਜ਼ਬੂਤ ਦਿਖ ਰਹੇ ਹਨ, ਪ੍ਰਿਥਵੀ ਦੇ ਅੰਦਰ ਇੰਨਾ ਆਤਮਵਿਸ਼ਵਾਸ ਨਜ਼ਰ ਆਇਆ ਕਿ ਲੱਗਾ ਹੀ ਨਹੀਂ ਉਹ ਥੋੜਾ ਟਾਈਮ ਪਹਿਲਾਂ ਹੀ ਟੀਮ 'ਚ ਆਏ ਹਨ। 18 ਸਾਲ ਦਾ ਲੜਕਾ ਲੱਗਾ ਰਿਹਾ ਸੀ ਕਿ ਉਹ 30 ਸਾਲ ਦਾ ਬੱਲੇਬਾਜ਼ ਹੈ, ਪ੍ਰਿਥਵੀ ਦੀ ਉਮਰ ਚਾਹੇ ਘੱਟ ਹੈ ਪਰ ਉਸਦਾ ਦਿਮਾਗ ਬਹੁਤ ਪਰਿਪੱਖ ਹੈ।

ਸਲਕੈਨ ਮੁਸ਼ਤਾਕ ਨੇ ਪ੍ਰਿਥਵੀ ਸ਼ਾਅ ਨੂੰ ਰਾਹੁਲ ਦ੍ਰਵਿੜ ਕਰਾਰ ਦਿੱਤਾ। ਉਨ੍ਹਾਂ ਕਿਹਾ,' ਕ੍ਰੀਜ਼ 'ਤੇ ਅਜਿਹਾ ਲੱਗਾ ਰਿਹਾ ਸੀ ਕਿ ਰਾਹੁਲ ਦ੍ਰਵਿੜ ਖੇਡ ਰਹੇ ਹਨ, ਬੱਲੇਬਾਜ਼ੀ ਜ਼ਰੂਰ ਪ੍ਰਿਥਵੀ ਕਰ ਰਹੇ ਸਨ ਪਰ ਦਿਮਾਗ ਰਾਹੁਲ ਦ੍ਰਵਿੜ ਦਾ ਲੱਗ ਰਿਹਾ ਸੀ,' ਸਕਲੈਨ ਨੇ ਅੱਗੇ ਕਿਹਾ,' ਰਾਹੁਲ ਦ੍ਰਵਿੜ ਹਿੰਦੂਸਤਾਨ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰ ਰਹੇ ਹਨ ਰਾਹੁਲ ਦ੍ਰਵਿੜ ਅੰਡਰ -19 ਅਤੇ ਇੰਡੀਆ ਦੇ ਬੱਲੇਬਾਜ਼ਾਂ ਨੂੰ ਦੇਖ ਰਹੇ ਹਨ, ਉਨਾਂ ਨੂੰ ਸਿਖਾ ਰਹੇ ਹਨ, ਰਿਸ਼ਭ ਪੰਤ ਵੀ ਰਾਹੁਲ ਦ੍ਰਵਿੜ ਤੋਂ ਸਿੱਖ ਰਹੇ ਸਨ, ਬੀ.ਸੀ.ਸੀ.ਆਈ ਕੋਲ ਇਕ ਵਿਜਨ ਹੈ,ਉਹ ਆਪਣੇ ਮਹਾਨ ਖਿਡਾਰੀਆਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਨ, ਉਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ, ਜਿਸ ਤਰ੍ਹਾਂ ਨਾਲ ਪ੍ਰਿਥਵੀ ਸ਼ਾਅ ਨੇ ਬੱਲੇਬਾਜ਼ੀ ਕੀਤੀ ਹੈ, ਉਸਦਾ ਭਵਿੱਖ ਉਜਵਲ ਹੈ, ਪਕਿਸਤਾਨ ਦੀਆਂ ਦੁਆਵਾਂ ਉਸਦੇ ਨਾਲ ਹਨ।'
-ਛੋਟੇ ਪ੍ਰਿਥਵੀ ਦਾ ਵੱਡਾ ਕਮਾਲ
ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਸ਼ਾਅ ਨੇ 118.50 ਦੇ ਔਸਤ ਨਾਲ 237 ਦੌੜਾਂ ਬਣਾਈਆਂ, ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ 'ਚ 134 ਦੌੜਾਂ ਅਤੇ ਦੂਜੇ ਟੈਸਟ 'ਚ 70 ਅਤੇ ਅਜੇਤੂ 33 ਦੌੜਾਂ ਦੀਆਂ ਪਾਰੀਆਂ ਖੇਡ ਕੇ ਸ਼ਾਅ ਨੇ ਜਿੱਤ ਹਾਸਲ ਕਰਾਈ ਸੀ ਉਹ ਟੀਮ ਇੰਡੀਆ ਲਈ ਲੰਮੀ ਰੇਸ ਦਾ ਘੋੜਾ ਸਾਬਿਤ ਹੋ ਸਕਦੇ ਹਨ।
ਕੋਹਲੀ ਤੋਂ ਬਾਅਦ ਹੁਣ ਮੈਚ ਦੌਰਾਨ ਰੋਹਿਤ ਨੂੰ ਮਿਲਣ ਮੈਦਾਨ 'ਤੇ ਪਹੁੰਚਿਆ ਫੈਨ
NEXT STORY