ਜੈਪੁਰ— ਜੈਪੁਰ ਪਿੰਕ ਪੈਂਥਰਸ ਨੇ ਪ੍ਰੋ ਕਬੱਡੀ ਲੀਗ ਦੇ ਆਪਣੇ ਘਰੇਲੂ ਮੈਚ ਪੰਚਕੂਲਾ ਦੇ ਤਾਊ ਦੇਵੀਲਾਲ ਇੰਡੋਰ ਸਟੇਡੀਅਮ 'ਚ ਖੇਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਸਵਾਈ ਮਾਨਸਿੰਘ ਇੰਡੋਰ ਸਟੇਡੀਅਮ 'ਚ ਨਿਰਮਾਣ ਕਾਰਜ ਚਲ ਰਿਹਾ ਹੈ। ਜੈਪੁਰ ਟੀਮ ਦੇ ਘਰੇਲੂ ਮੈਚ 14 ਦਸੰਬਰ ਤੋਂ 20 ਦਸੰਬਰ ਤੱਕ ਚੱਲਣਗੇ।
ਟੀਮ ਦੇ ਬੁਲਾਰੇ ਬੰਟੀ ਵਾਲੀਆ ਨੇ ਇਕ ਬਿਆਨ 'ਚ ਕਿਹਾ, ਅਸੀਂ ਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਮਸ਼ਾਲ ਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਨਾਲ ਇਹ ਦੇਖਣ ਲਈ ਪੰਚਕੁਲਾ ਦਾ ਦੌਰਾ ਕੀਤਾ ਹੈ ਕਿ ਉੱਥੇ ਮੈਚ ਹੋ ਸਕਦੇ ਹਨ ਜਾਂ ਨਹੀਂ।'' ਉਨ੍ਹਾਂ ਕਿਹਾ, ''ਸਾਨੂੰ ਜੈਪੁਰ ਦੇ ਦਰਸ਼ਕਾਂ ਦੀ ਕਮੀ ਮਹਿਸੂਸ ਹੋਵੇਗੀ ਪਰ ਅਜੇ ਸਟੇਡੀਅਮ 'ਚ ਨਿਰਮਾਣ ਕਾਰਜ ਜਾਰੀ ਹੈ। ਮੈਂ ਟੀਮ ਦੇ ਪ੍ਰਸ਼ੰਸਕਾਂ ਨੂੰ ਅਪੀਲ ਕਰਾਂਗਾ ਕਿ ਉਹ ਖਿਡਾਰੀਆਂ ਦੀ ਇੰਝ ਹੀ ਹੌਸਲਾਆਫਜ਼ਾਈ ਕਰਦੇ ਰਹਿਣ।
ਟਿਮ ਪੇਨ ਨੂੰ ਬਾਹਰ ਕਰ ਫਿੰਚ ਨੂੰ ਮਿਲੀ ਆਸਟਰੇਲੀਆ ਟੀਮ ਦੀ ਕਪਤਾਨੀ
NEXT STORY