ਨਵੀਂ ਦਿੱਲੀ- ਭਾਰਤ ਟੈਸਟ ਟੀਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਤੇ ਕਪਤਾਨ ਜੈਦੇਵ ਉਨਾਦਕਤ ਦੇ ਨਾਲ ਰਣਜੀ ਚੈਂਪੀਅਨ ਸੌਰਾਸ਼ਟ ਦੇ ਖਿਡਾਰੀ ਨੇ ਤਿੰਨ ਮਹੀਨੇ 'ਚ ਰਣਜੀ ਟਰਾਫੀ ਦਾ ਖਿਤਾਬ ਜਿੱਤਣ ਤੋਂ ਬਾਅਦ ਨੈੱਟ 'ਤੇ ਵਾਪਸੀ ਕੀਤੀ। ਮਾਰਚ 'ਚ ਰਣਜੀ ਟਰਾਫੀ ਦਾ ਖਿਤਾਬ ਜਿੱਤਣ ਤੋਂ ਪਹਿਲੀ ਵਾਰ ਟੀਮ ਦੇ ਖਿਡਾਰੀਆਂ ਨੇ ਨੈੱਟ ਅਭਿਆਸ ਸੈਸ਼ਨ 'ਚ ਹਿੱਸਾ ਲਿਆ। ਪੁਜਾਰਾ ਪੇਸਰ ਉਨਾਦਕਤ, ਬੱਲੇਬਾਜ਼ ਅਰਪਿਤ ਵਸਾਵਡਾ ਤੇ ਮੀਡੀਅਮ ਪੇਸਰ ਪ੍ਰੇਰਕ ਮਾਂਕੜ ਦੇ ਨਾਲ ਰਾਜਕੋਟ ਦੇ ਬਾਹਰੀ ਇਲਾਕੇ 'ਚ ਸਥਿਤ ਆਪਣੀ ਅਕਾਦਮੀ 'ਚ ਅਭਿਆਸ ਕਰ ਰਹੇ ਹਨ।
ਦੇਸ਼ ਦੇ ਵੱਡੇ ਸ਼ਹਿਰਾਂ ਦੀ ਤੁਲਨਾ 'ਚ ਰਾਜਕੋਟ 'ਚ ਕੋਵਿਡ-19 ਮਹਾਮਾਰੀ ਦਾ ਅਸਰ ਘੱਟ ਹੈ। ਇੱਥੇ ਹੁਣ ਤੱਕ ਇਸ ਬੀਮਾਰੀ ਦੇ 185 ਮਾਮਲੇ ਆਏ ਹਨ। ਬੰਗਾਲ ਦੇ ਵਿਰੁੱਧ ਖੇਡੇ ਹਏ ਰਣਜੀ ਟਰਾਫੀ ਦੇ ਫਾਈਨਲ 'ਚ 'ਮੈਨ ਆਫ ਦਿ ਮੈਚ' ਰਹੇ ਵਸਾਵਡਾ ਨੇ ਕਿਹਾ ਕਿ ਅਸੀਂ ਲੱਗਭਗ 10 ਦਿਨਾਂ ਤੋਂ ਅਭਿਆਸ ਕਰ ਰਹੇ ਹਾਂ। ਅਸੀਂ ਹਾਲਾਂਕਿ ਲਾਕਡਾਊਨ ਦੇ ਦੌਰਾਨ ਆਪਣੀ ਫਿਟਨੈੱਸ 'ਤੇ ਕੰਮ ਕਰ ਰਹੇ ਸੀ ਪਰ ਨੈੱਟ 'ਤੇ ਅਭਿਆਸ ਦਾ ਕੋਈ ਵਿਕਲਪ ਨਹੀਂ ਸੀ। ਅਭਿਆਸ ਕਰਦੇ ਸਮੇ ਸਾਰੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।
ਪੁਜਾਰਾ ਨੇ ਸੋਮਵਾਰ ਨੂੰ ਇੰਸਟਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਵਾਪਸੀ ਕਰ ਰਿਹਾ ਹਾਂ... ਪਹਿਲਾਂ ਲੱਗ ਰਿਹਾ ਸੀ ਕਿ ਬਹੁਤ ਲੰਮਾ ਸਮਾਂ ਹੋ ਗਿਆ ਹੈ ਜਿਵੇਂ ਹੀ ਬੱਲੇਬਾਜ਼ੀ ਅਭਿਆਸ ਦੇ ਲਈ ਤਿਆਰ ਹੋਇਆ, ਲੱਗਿਆ ਜਿਵੇਂ ਕੱਲ ਦੀ ਹੀ ਗੱਲ ਹੋਵੇ। ਉਨ੍ਹਾਂ ਨੇ ਕਿਹਾ ਕਿ- ਜੇਡੀ ਭਰਾ (ਉਨਾਦਕਤ) ਵੀ ਹੁਣ ਸਾਡੇ ਨਾਲ ਅਭਿਆਸ ਕਰ ਰਹੇ ਹਨ ਤੇ ਨੈੱਟ 'ਤੇ ਆਪਣਾ ਸਮਾਂ ਵਧਾ ਰਹੇ ਹਾਂ। ਉਹ ਗੇਂਦ 'ਤੇ ਲਾਰ ਦੇ ਇਸਤੇਮਾਲ ਦੇ ਬਿਨਾ ਗੇਂਦਬਾਜ਼ੀ ਕਰ ਰਹੇ ਹਨ।
ਅਫਗਾਨਿਸਤਾਨ ਕ੍ਰਿਕਟਰ ਜਜਈ ਹੋਇਆ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ
NEXT STORY