ਭੁਵਨੇਸ਼ਵਰ– ਪਿਛਲੇ ਮੈਚ ਵਿਚ ਸ਼ਾਨਦਾਰ ਜਿੱਤ ਨਾਲ ਆਤਮਵਿਸ਼ਵਾਸ ਨਾਲ ਲਬਰੇਜ਼ ਪੰਜਾਬ ਐੱਫ. ਸੀ. ਦੀ ਟੀਮ ਸ਼ਨੀਵਾਰ ਨੂੰ ਇੱਥੇ ਸੁਪਰ ਕੱਪ ਕੁਆਰਟਰ ਫਾਈਨਲ ਵਿਚ ਮਜ਼ਬੂਤ ਐੱਫ. ਸੀ. ਗੋਆ ਨੂੰ ਹਰਾ ਕੇ ਇਸ ਲੈਅ ਨੂੰ ਜਾਰੀ ਰੱਖਣ ਦੀ ਉਮੀਦ ਕਰੇਗੀ।
ਪੰਜਾਬ ਨੇ ਓਡਿਸ਼ਾ ਐੱਫ. ਸੀ. ਨੂੰ 3-0 ਨਾਲ ਜਦਕਿ ਐੱਫ. ਸੀ. ਗੋਆ ਨੇ ਆਈ ਲੀਗ ਟੀਮ ਗੋਕੁਲਮ ਕੇਰਲਾ ਐੱਫ. ਸੀ. ਨੂੰ ਇਸੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਸੀ।
ਇੰਡੀਅਨ ਸੁਪਰ ਲੀਗ ਸੈਸ਼ਨ ਵਿਚ ਐੱਫ. ਸੀ. ਗੋਆ ਨੇ ਪੰਜਾਬ ਐੱਫ. ਸੀ. ਨੂੰ ਗੋਆ ਵਿਚ 2-1 ਨਾਲ ਤੇ ਨਵੀਂ ਦਿੱਲੀ ਵਿਚ 1-0 ਨਾਲ ਹਰਾਇਆ ਸੀ। ਪੰਜਾਬ ਦੀ ਟੀਮ ਇਸ ਰਿਕਾਕਡ ਨੂੰ ਤੋੜਨਾ ਚਾਹੇਗੀ ਤੇ ਆਪਣੇ ਵਿਰੋਧੀ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਚਾਹੇਗੀ।
ਚੇਨਈ ਦੀ ਹਾਰ ਦਾ ਸਭ ਤੋਂ ਵੱਡਾ ਵਿਲਨ, ਕਰੋੜਾਂ ਰੁਪਏ ਲੈ ਕੇ ਵੀ ਟੀਮ ਲਈ....
NEXT STORY