ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੁਲਤਵੀ ਹੋਣ ਦੇ ਬਾਅਦ ਪੰਜਾਬ ਕਿੰਗਜ਼ ਦੇ ਸਾਰੇ ਭਾਰਤੀ ਮੈਂਬਰ ਸੁਰੱਖਿਅਤ ਘਰ ਪਰਤ ਗਏ ਹਨ। ਜਦਕਿ ਕੁਝ ਖਿਡਾਰੀ ਆਪਣੇ ਵਤਨ ਪਰਤਣ ਤੋਂ ਪਹਿਲਾਂ ਭਾਰਤ ਤੋਂ ਬਾਹਰ ਇਕਾਂਤਵਾਸ ਤੋਂ ਗੁਜ਼ਰ ਰਹੇ ਹਨ। ਫ਼੍ਰੈਂਚਾਈਜ਼ੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਭਾਰਤ ਨਾਲੋਂ ਕ੍ਰੋਏਸ਼ੀਆ ਕੋਰੋਨਾ ਸੰਕਟ ਵਿਚ ਜ਼ਿਆਦਾ ਸੁਰੱਖਿਆ ਤੇ ਤਿਆਰੀ ਦੇ ਲਿਹਾਜ਼ ਨਾਲ ਬਿਹਤਰ : ਮੌਦਗਿਲ
ਫ਼੍ਰੈਂਚਾਈਜ਼ੀ ਨੇ ਕਿਹਾ ਕਿ ਅਸੀਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.), ਹੋਰ ਆਈ. ਪੀ. ਐੱਲ. ਫ਼੍ਰੈਂਚਾਈਜ਼ੀਆਂ ਤੇ ਸਾਡੇ ਏਅਰਲਾਈਨ ਸਾਂਝੇਦਾਰ ਗੋ ਏਅਰ ਦਾ ਸਹਿਯੋਗ ਲਈ ਧੰਨਵਾਦ ਦੇਣਾ ਚਾਹੁੰਦੇ ਹਾਂ। ਕਲੱਬ ਨੇ ਆਪਣੇ ਪ੍ਰਸ਼ੰਸਕਾਂ ਤੋਂ ਅਪੀਲ ਕੀਤੀ ਕਿ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ’ਚ ਉਹ ਮਾਸਕ ਪਹਿਨਣ, ਸਮਾਜਿਕ ਦੂਰੀ ਤੇ ਸਾਫ਼-ਸਫ਼ਾਈ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਸ ’ਚ ਇਕਜੁੱਟ ਹਾਂ। ਸੁਰੱਖਿਅਤ ਰਹੋ।
ਇਹ ਵੀ ਪੜ੍ਹੋ : ਸੁਨੀਲ ਗਾਵਸਕਰ ਨੇ ਦੱਸਿਆ ਸ਼ੁਭਮਨ ਗਿੱਲ ਦੀ ਖ਼ਰਾਬ ਬੱਲੇਬਾਜ਼ੀ ਦਾ ਮੁੱਖ ਕਾਰਨ
ਬਾਇਓ-ਬਬਲ ਦੇ ਸੁਰੱਖਿਅਤ ਮਾਹੌਲ ’ਚ ਕੋਵਿਡ-19 ਦੇ ਇਨਫ਼ੈਕਸ਼ਨ ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਅਦ ਆਈ. ਪੀ. ਐੱਲ. ਨੂੰ ਚਾਰ ਮਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਦੇਸ਼ ’ਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਚਾਰ ਲੱਖ ਤੋਂ ਜ਼ਿਆਦਾ ਇਨਫ਼ੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਦਕਿ ਚਾਰ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਹਰ ਰੋਜ਼ ਮੌਤ ਹੋ ਰਹੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨਾਲੋਂ ਕ੍ਰੋਏਸ਼ੀਆ ਕੋਰੋਨਾ ਸੰਕਟ ਵਿਚ ਜ਼ਿਆਦਾ ਸੁਰੱਖਿਆ ਤੇ ਤਿਆਰੀ ਦੇ ਲਿਹਾਜ਼ ਨਾਲ ਬਿਹਤਰ : ਮੌਦਗਿਲ
NEXT STORY