ਜੈਪੁਰ– ਪੰਜਾਬ ਕਿੰਗਜ਼ ਦੀ ਟੀਮ ਨੇ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਵਿਚ ਅਜੇ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਮੁੱਖ ਕੋਚ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਟੀਮ ਨੇ ਅਜੇ ਤੱਕ ਕੁਝ ਹਾਸਲ ਨਹੀਂ ਕੀਤਾ ਹੈ ਤੇ ਇਕ ਦਹਾਕੇ ਤੋਂ ਵੱਧ ਸਮੇਂ ਵਿਚ ਪਲੇਅ ਆਫ ਲਈ ਕੁਆਲੀਫਾਈ ਕਰਨਾ ਅਜੇ ਅੱਧਾ-ਅਧੂਰਾ ਕੰਮ ਹੈ।
ਪੰਜਾਬ ਕਿੰਗਜ਼ ਨੇ ਮੰਬੁਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਅ ਆਫ ਵਿਚ ਟਾਪ-2 ਵਿਚ ਜਗ੍ਹਾ ਪੱਕੀ ਕਰ ਲਈ ਹੈ, ਜਿਸ ਨਾਲ ਉਸ ਨੂੰ ਫਾਈਨਲ ਵਿਚ ਪਹੁੰਚਣ ਦੇ ਦੋ ਮੌਕੇ ਮਿਲਣਗੇ।
ਪੋਂਟਿੰਗ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਅਸਲ ਵਿਚ ਇਕ ਪ੍ਰਤੀਭਾਸ਼ਾਲੀ ਟੀਮ ਹੈ ਜਿਹੜੀ ਸਹੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ। ਹਾਂ, ਇਹ ਹੁਣ ਤੱਕ ਦੀ ਇਕ ਵੱਡੀ ਪ੍ਰਾਪਤੀ ਹੈ, ਜਿਹੜੀ ਅਸਲ ਵਿਚ, ਜੇਕਰ ਅਸੀਂ ਅਤੀਤ ’ਤੇ ਧਿਆਨ ਦੇਈਏ ਤਾਂ ਅਸੀਂ ਅਜੇ ਕੁਝ ਨਹੀਂ ਹਾਸਲ ਕੀਤਾ ਹੈ। ਇਹ ਇਕ ਗੱਲ ਹੈ ਜਿਹੜੀ ਮੈਂ ਖਿਡਾਰੀਆਂ ਨੂੰ ਉਸ ਸਮੇਂ ਤੋਂ ਕਹਿ ਰਿਹਾ ਹਾਂ ਜਦੋਂ ਅਸੀਂ ਪਲੇਅ ਆਫ ਲਈ ਕੁਆਲੀਫਾਈ ਕੀਤਾ ਸੀ।’’
ਸਾਬਕਾ ਆਸਟ੍ਰੇਲੀਅਨ ਕਪਤਾਨ ਨੇ ਕਿਹਾ,‘‘ਮੇਰਾ ਟੀਚਾ ਸ਼ੁਰੂ ਵਿਚ ਟਾਪ-2 ਵਿਚ ਰਹਿਣਾ ਸੀ ਤੇ ਹੁਣ ਅਸੀਂ ਉੱਥੇ ਪਹੁੰਚ ਗਏ ਹਾਂ। ਇਹ ਇਕ ਅਜਿਹੀ ਟੀਮ ਹੈ, ਜਿਸ ਵਿਚ ਹਰੇਕ ਖਿਡਾਰੀ ਇਕ-ਦੂਜੇ ਦੀ ਸਫਲਤਾ ਦਾ ਭਰਪੂਰ ਆਨੰਦ ਮਾਣ ਰਿਹਾ ਹੈ।’’
ਪੋਂਟਿੰਗ ਨੇ ਕਪਤਾਨ ਸ਼੍ਰੇਅਸ ਅਈਅਰ ਦੀ ਵੀ ਸ਼ਲਾਘਾ ਕੀਤਾ। ਪਿਛਲੀ ਵਾਰ ਪੋਂਟਿੰਗ-ਅਈਅਰ ਦੀ ਜੋੜੀ ਦਿੱਲੀ ਕੈਪੀਟਲਸ ਲਈ ਕੋਚ ਤੇ ਕਪਤਾਨ ਦੀ ਸੀ ਤਦ ਉਨ੍ਹਾਂ ਨੇ ਕੋਵਿਡ-19 ਦੇ ਸਮੇਂ ਵਿਚ ਟੀਮ ਨੂੰ ਫਾਈਨਲ ਵਿਚ ਪਹੁੰਚਾਇਆ ਸੀ।
LSG ਨੇ ਬਣਾ'ਤਾ IPL ਇਤਿਹਾਸ ਦਾ ਸਭ ਤੋਂ ਸ਼ਰਮਨਕ ਰਿਕਾਰਡ, ਅੱਜ ਤਕ ਨਹੀਂ ਹੋਇਆ ਕਿਸੇ ਵੀ ਟੀਮ ਦਾ ਅਜਿਹਾ ਹਾਲ
NEXT STORY