ਮੁੰਬਈ- ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਅਜੇਤੂ 88 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਸੋਮਵਾਰ ਨੂੰ 11 ਦੌੜਾਂ ਨਾਲ ਹਰਾ ਕੇ ਆਪਣੀ ਚੌਥੀ ਜਿੱਤ ਹਾਸਲ ਕੀਤੀ। ਪੰਜਾਬ ਨੇ 20 ਓਵਰ ਵਿਚ ਚਾਰ ਵਿਕਟਾਂ 'ਤੇ 187 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਚੇਨਈ ਦੇ ਸੰਘਰਸ਼ ਨੂੰ 6 ਵਿਕਟਾਂ 'ਤੇ 176 ਦੌੜਾਂ 'ਤੇ ਰੋਕ ਦਿੱਤਾ। ਚੇਨਈ ਨੂੰ ਆਖਰੀ ਓਵਰ ਵਿਚ 27 ਦੌੜਾਂ ਦੀ ਜ਼ਰੂਰਤ ਸੀ। ਮਹਿੰਦਰ ਸਿੰਘ ਧੋਨੀ ਨੇ ਰਿਸ਼ੀ ਧਵਨ ਦੀ ਪਹਿਲੀ ਗੇਂਦ 'ਤੇ ਛੱਕਾ ਲਗਾਇਆ ਪਰ ਉਹ ਆਪਣਾ ਕ੍ਰਿਸ਼ਮਾ ਨਹੀਂ ਦੋਹਰਾ ਸਕੇ ਅਤੇ ਅਗਲੀ ਗੇਂਦ 'ਤੇ ਆਊਟ ਹੋ ਗਏ। ਇਸ ਦੇ ਨਾਲ ਹੀ ਚੇਨਈ ਦੀਆਂ ਉਮੀਦਾ ਖਤਮ ਹੋ ਗਈਆਂ। ਪੰਜਾਬ ਦੀ 8 ਮੈਚਾਂ ਵਿਚ ਇਹ ਚੌਥੀ ਜਿੱਤ ਹੈ ਜਦਕਿ ਚੇਨਈ ਦੀ 8 ਮੈਚਾਂ ਵਿਚ 6ਵੀਂ ਹਾਰ ਹੈ।
ਇਹ ਵੀ ਪੜ੍ਹੋ : IPL 2022 'ਚ ਕੇ. ਐੱਲ. ਰਾਹੁਲ ਦੇ ਪ੍ਰਦਰਸ਼ਨ ਦੇ ਮੁਰੀਦ ਹੋਏ ਗਾਵਸਕਰ ਤੇ ਰਵੀ ਸ਼ਾਸਤਰੀ, ਕੀਤੀ ਰੱਜ ਕੇ ਸ਼ਲਾਘਾ
ਸ਼ਿਖਰ ਨੇ ਆਪਣੇ 200ਵੇਂ ਆਈ. ਪੀ. ਐੱਲ. ਮੁਕਾਬਲੇ ਦਾ ਜਸ਼ਨ ਆਈ. ਪੀ. ਐੱਲ. ਵਿਚ 6000 ਦੌੜਾਂ ਪੂਰੀਆਂ ਕਰਨ ਦੇ ਨਾਲ-ਨਾਲ ਟੀ-20 ਕ੍ਰਿਕਟ ਵਿਚ 9000 ਦੌੜਾਂ ਵੀ ਪੂਰੀਆਂ ਕਰ ਮਨਾਇਆ। ਸ਼ਿਖਰ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਅੰਤ ਵਿਚ ਅਜੇਤੂ ਪਵੇਲੀਅਨ ਪਰਤੇ। ਸ਼ਿਖਰ ਨੇ 59 ਗੇਂਦਾਂ 'ਤੇ ਅਜੇਤੂ 88 ਦੌੜਾਂ ਦੀ ਪਾਰੀ ਵਿਚ 9 ਚੌਕੇ ਅਤੇ 2 ਛੱਕੇ ਲਗਾਏ। ਭਾਨੁਕਾ ਰਾਜਪਕਸ਼ੇ ਨੇ 32 ਗੇਂਦਾਂ 'ਤੇ 42 ਦੌੜਾਂ ਵਿਚ 2 ਚੌਕੇ ਅਤੇ 2 ਛੱਕੇ ਲਗਾਏ। ਲੀਆਮ ਲਿਵਿੰਗਸਟੋਨ ਨੇ ਸਿਰਫ 7 ਗੇਂਦਾਂ ਵਿਤ ਇਤ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਕਪਤਾਨ ਮਯੰਕ ਅਗਰਵਾਲ ਨੇ 21 ਗੇਂਦਾਂ ਵਿਚ 18 ਦੌੜਾਂ ਬਣਾਈਆਂ। ਆਈ. ਪੀ. ਐੱਲ. ਵਿਚ ਇਹ ਪਹਿਲੀ ਵਾਰ ਹੈ ਜਦੋ ਪੰਜਾਬ ਨੇ ਆਪਣੀ ਪਾਰੀ ਵਿਚ ਪੰਜ ਤੋਂ ਘੱਟ ਵਿਕਟਾਂ ਗੁਆਈਆਂ ਹਨ। ਸ਼ਿਖਰ ਅਤੇ ਭਾਨੁਕਾ ਰਾਜਪਕਸ਼ੇ ਨੇ ਦੂਜੇ ਵਿਕਟ ਦੇ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ।
ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਰੌਬਿਨ ਉਥੱਪਾ ਇਕ ਦੌੜ ਬਣਾ ਕੇ ਸੰਦੀਪ ਸ਼ਰਮਾ ਦੀ ਗੇਂਦ 'ਤੇ ਰਿਸ਼ੀ ਧਵਨ ਦੇ ਹੱਥੋਂ ਆਊਟ ਹੋਏ। ਮਿਚੇਲ ਸੈਂਟਨਰ 9 ਦੌੜਾਂ ਬਣਾ ਕੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਗੇਂਦ 'ਤੇ ਬੋਲਡ ਹੋ ਗਏ। ਚੇਨਈ ਦਾ ਤੀਜਾ ਵਿਕਟ 40 ਦੇ ਸਕੋਰ 'ਤੇ ਡਿੱਗਿਆ ਪਰ ਰੁਤੂਰਾਜ ਗਾਇਕਵਾੜ ਤੇ ਅੰਬਾਤੀ ਰਾਇਡੂ ਨੇ ਚੌਥੇ ਵਿਕਟ ਦੇ ਲਈ 49 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਨੂੰ ਤੋੜਨ ਦੇ ਲਈ ਕੈਗਿਸੋ ਰਬਾਡਾ ਨੂੰ ਲੈ ਕੇ ਆਏ। ਗਾਇਕਵਾੜ ਨੇ 27 ਗੇਂਦਾਂ ਵਿਚ ਚਾਰ ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਹਾਲਾਂਕਿ ਅੰਤ ਵਿਚ ਪੰਜਾਬ ਦੇ ਗੇਂਦਬਾਜ਼ਾਂ ਨੇ ਵਾਪਸੀ ਕੀਤੀ ਅਤੇ ਮੈਚ ਪੰਜਾਬ ਦੀ ਝੋਲੀ ਵਿਚ ਪਾ ਦਿੱਤਾ।
ਇਹ ਖ਼ਬਰ ਪੜ੍ਹੋ- CSK ਦੇ ਸਲਾਮੀ ਬੱਲੇਬਾਜ਼ ਕਾਨਵੇ ਨੇ ਕੀਤਾ ਵਿਆਹ, IPL ਫ੍ਰੈਂਚਾਇਜ਼ੀ ਨੇ ਦਿੱਤੀ ਵਧਾਈ
ਪਲੇਇੰਗ ਇਲੈਵਨ:-
ਪੰਜਾਬ ਕਿੰਗਜ਼ :- ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਜਾਨੀ ਬੇਅਰਸਟੋ (ਵਿਕਟਕੀਪਰ), ਜਿਤੇਸ਼ ਸ਼ਰਮਾ, ਲੀਆਮ ਲਿਵਿੰਗਸਟੋਨ, ਸ਼ਾਹਰੁਖ਼ ਖ਼ਾਨ, ਓਡੀਅਨ ਸਮਿਥ, ਕਗਿਸੋ ਰਬਾਡਾ, ਰਾਹੁਲ ਚਾਹਰ, ਵੈਭਵ ਅਰੋੜਾ, ਅਰਸ਼ਦੀਪ ਸਿੰਘ।
ਚੇਨਈ ਸੁਪਰ ਕਿੰਗਜ਼ :- ਰਿਤੂਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਡਵੇਨ ਬ੍ਰਾਵੋ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ (ਕਪਤਾਨ), ਡਵੇਨ ਪ੍ਰਿਟੋਰੀਅਸ, ਮਹੇਸ਼ ਥੀਕਸ਼ਣਾ, ਮੁਕੇਸ਼ ਚੌਧਰੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
66 ਦੀ ਉਮਰ 'ਚ ਦੂਜਾ ਵਿਆਹ ਕਰੇਗਾ ਇਹ ਸਾਬਕਾ ਭਾਰਤੀ ਕ੍ਰਿਕਟਰ, 28 ਸਾਲ ਛੋਟੀ ਲਾੜੀ ਨਾਲ ਲਏਗਾ ਸੱਤ ਫੇਰੇ
NEXT STORY