ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ਦੇ 14ਵੇਂ ਮੈਚ ’ਚ ਪੰਜਾਬ ਵੱਲੋਂ 121 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਟੀਮ ਦਾ ਕਪਤਾਨ ਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 37 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਹੋ ਗਏ। ਉਹ ਫੈਬੀਅਨ ਦੀ ਗੇਂਦ ’ਤੇ ਮਯੰਕ ਵੱਲੋਂ ਕੈਚ ਦੇ ਕੇ ਪਵੇਲੀਅਨ ਪਰਤ ਗਏ। ਖ਼ਬਰ ਲਿਖੇ ਜਾਣ ਤਕ ਹੈਦਰਾਬਾਦ ਨੇ 1 ਵਿਕਟਾ ਦੇ ਨੁਕਸਾਨ ’ਤੇ 96 ਦੌੜਾਂ ਬਣਾ ਲਈਆਂ ਹਨ।
ਇਸ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ਦੇ 14ਵੇਂ ਮੈਚ ’ਚ ਕਿੰਗਜ਼ ਇਲੈਵਨ ਪੰਜਾਬ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਨਿਰਧਾਰਤ 20 ਓਵਰਾਂ ’ਚ 120 ਦੌੜਾਂ ’ਤੇੇ ਹੀ ਆਪਣੇ ਸਾਰੇ ਵਿਕਟ ਗੁਆ ਬੈਠੀ। ਇਸ ਤਰ੍ਹਾਂ ਪੰਜਾਬ ਨੇ ਹੈਦਰਾਬਾਦ ਨੂੰ ਜਿੱਤ ਲਈ 121 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਕਿੰਗਜ਼ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ। ਪੰਜਾਬ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕੇ. ਐੱਲ. ਰਾਹੁਲ 4 ਦੌੜਾਂ ਦੇ ਨਿੱਜੀ ਸਕੋਰ ’ਤੇ ਭੁਵਨੇਸ਼ਵਰ ਦੀ ਗੇਂਦ ’ਤੇ ਕੇਦਾਰ ਜਾਧਵ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਮਯੰਕ ਅੱਗਰਵਾਲ 22 ਦੌੜਾਂ ਦੇ ਨਿੱਜੀ ਸਕੋਰ ’ਤੇ ਖ਼ਲੀਲ ਅਹਿਮਦ ਦੀ ਗੇਂਦ ’ਤੇ ਰਾਸ਼ਿਦ ਖ਼ਾਨ ਨੂੰ ਕੈਚ ਦੇ ਬੈਠੇ ਤੇ ਆਊਟ ਹੋ ਗਏ। ਪੰਜਾਬ ਦਾ ਅਗਲਾ ਵਿਕਟ ਨਿਕੋਲਸ ਪੂਰਨ ਦੇ ਤੌਰ ’ਤੇ ਡਿੱਗਾ। ਉਹ 0 ਦੇ ਨਿੱਜੀ ਸਕੋਰ ’ਤੇ ਵਾਰਨਰ ਵੱਲੋਂ ਰਨਆਉਟ ਹੋਏ। ਕ੍ਰਿਸ ਗੇਲ ਦਾ ਪ੍ਰਦਰਸ਼ਨ ਵੀ ਨਿਰਾਸ਼ਾਜਨਕ ਰਿਹਾ ਉਹ 15 ਦੌੜਾਂ ਦੇ ਨਿੱਜੀ ਸਕੋਰ ’ਤੇ ਰਾਸ਼ਿਦ ਖ਼ਾਨ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋਏ। ਪੰਜਾਬ ਨੂੰ ਅਗਲਾ ਝਟਕਾ ਉਦੋਂ ਲੱਗਾ ਦੀਪਕ ਹੁੱਡਾ 13 ਦੌੜਾਂ ਦੇ ਨਿੱਜੀ ਸਕੋਰ ’ਤੇ ਅਭਿਸ਼ੇਕ ਸ਼ਰਮਾ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋ ਗਏ। ਪੰਜਾਬ ਦਾ 6ਵਾਂ ਵਿਕਟ ਮੋਈਸਿਸ ਹੈਨਰਿਕਸ ਦੇ ਤੌਰ ’ਤੇ ਡਿੱਗਾ। ਉਹ ਬੇਅਰਸਟੋ ਦਾ ਸ਼ਿਕਾਰ ਬਣੇ। ਪੰਜਾਬ ਦਾ 7ਵਾਂ ਵਿਕਟ ਫੈਬੀਅਨ ਐਲੇਨ ਦੇ ਤੌਰ ’ਤੇ ਡਿੱਗਾ। ਫੈਬੀਅਨ ਐਲੇਨ 6 ਦੌੜਾਂ ਦੇ ਨਿੱਜੀ ਸਕੋਰ ’ਤੇ ਅਭਿਸ਼ੇਕ ਸ਼ਰਮਾ ਦੀ ਗੇਂਦ ’ਤੇ ਵਾਰਨਰ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ।
ਜਾਣੋ ਅੱਜ ਦੇ ਮੈਚ ’ਚ ਕਿਸ ਟੀਮ ਦਾ ਪਲੜਾ ਹੈ ਭਾਰੀ
ਹੈਦਰਾਬਾਦ ਤੇ ਪੰਜਾਬ ਵਿਚਾਲੇ ਕੁਲ 16 ਮੈਚ ਖੇਡੇ ਗਏ ਹਨ। ਇਨ੍ਹਾਂ ’ਚੋਂ ਹੈਦਰਾਬਾਦ ਨੇ 11 ਮੈਚਾਂ ’ਚ ਜਿੱਤ ਦਰਜ ਕੀਤੀ ਹੈ ਜਦਕਿ ਪੰਜਾਬ ਨੇ ਸਿਰਫ਼ ਪੰਜ ਮੈਚ ਹੀ ਜਿੱਤੇ ਹਨ। ਪੰਜਾਬ ਖ਼ਿਲਾਫ਼ ਹੈਦਰਾਬਾਦ ਦਾ ਸਕਸੈਸ ਰੇਟ 69 ਫ਼ੀਸਦੀ ਹੈ।
ਪਿੱਚ ਰਿਪੋਰਟ
ਚੇਪਕ ਦੀ ਪਿੱਚ ਹਾਲ-ਫ਼ਿਲਹਾਲ ਸਪਿਨਰਸ ਲਈ ਮਦਦਗਾਰ ਰਹੀ ਹੈ। ਇਸ ਸੀਜ਼ਨ ’ਚ ਇਸ ਮੈਚ ਤੋਂ ਪਹਿਲਾਂ ਤਕ ਇਸ ਮੈਦਾਨ ’ਤੇ 6 ਮੈਚ ਹੋਏ ਹਨ। ਪਹਿਲਾਂ ਬੈਟਿੰਗ ਕਰਨ ਵਾਲੀ ਟੀਮ 5 ਤੇ ਬਾਅਦ ’ਚ ਬਾਅਦ ’ਚ ਬੈਟਿੰਗ ਕਰਨ ਵਾਲੀ ਟੀਮ ਸਿਰਫ਼ 1 ਮੈੈਚ ਜਿੱਤ ਚੁੱਕੀ ਹੈ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੇਗੀ।
ਟੀਮਾਂ
ਸਨਰਾਈਜ਼ਰਸ ਹੈਦਰਾਬਾਦ : ਡੇਵਿਡ ਵਾਰਨਰ (ਕਪਤਾਨ), ਜੋਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ, ਵਿਰਾਟ ਸਿੰਘ, ਵਿਜੇ ਸ਼ੰਕਰ, ਅਭਿਸ਼ੇਕ ਸ਼ਰਮਾ, ਕੇਦਾਰ ਜਾਧਵ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸਿਧਾਰਥ ਕੌਲ
ਪੰਜਾਬ ਕਿੰਗਜ਼ : ਕੇ. ਐਲ. ਰਾਹੁਲ (ਵਿਕਟਕੀਪਰ, ਕਪਤਾਨ), ਮਯੰਕ ਅਗਰਵਾਲ, ਕ੍ਰਿਸ ਗੇਲ, ਮੋਇਸਜ਼ ਹੈਨਰੀਕਸ, ਨਿਕੋਲਸ ਪੂਰਨ, ਦੀਪਕ ਹੁੱਡਾ, ਸ਼ਾਹਰੁਖ ਖਾਨ, ਫੈਬੀਅਨ ਐਲਨ, ਮੁਰੂਗਨ ਅਸ਼ਵਿਨ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ
ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਨੂੰ ਹੋਇਆ 'ਕੋਰੋਨਾ', ਰਾਂਚੀ ਦੇ ਹਸਪਤਾਲ 'ਚ ਦਾਖ਼ਲ
NEXT STORY