ਹੁਸ਼ਿਆਰਪੁਰ (ਅਮਰਿੰਦਰ)— ਖੇਡਾਂ ਦੇ ਨਵੇਂ ਨਿਯਮਾਂ ਦੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਖੇਡ ਮਹਿਕਮਾ ਚੰਡੀਗੜ੍ਹ 5 ਦਿਨਾਂ ਰਿਫਰੈਸ਼ਰ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ। ਪੰਜਾਬ ਖੇਡ ਮਹਿਕਮੇ ਨੇ ਰਾਜ ਦੇ ਸਾਰੇ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ ਰਿਫਰੈਸ਼ਰ ਕੋਰਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਕੋਰਸ ਸਪੋਰਟਸ ਕੰਪਲੈਕਸ ਸੈਕਟਰ-63 ਮੋਹਾਲੀ 'ਚ 15 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ। ਹਰ ਕੋਚ ਨੂੰ ਕੋਰਸ 'ਚ ਸ਼ਾਮਲ ਹੋਣ ਲਈ 14 ਤਰੀਕ ਨੂੰ ਉਕਤ ਸਥਾਨ 'ਤੇ ਸ਼ਾਮ 6 ਵਜੇ ਰਿਪੋਰਟ ਕਰਨੀ ਪਵੇਗੀ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਧਿਕਾਰੀ ਅਨੂਪ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ 8 ਵੱਖ-ਵੱਖ ਖੇਡਾਂ ਦੇ ਕੋਚ ਕੋਰਸ 'ਚ ਹਿੱਸਾ ਲੈਣਗੇ।
ਆਸ਼ਾ ਕੁਮਾਰੀ ਨੂੰ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਰਟਿੰਗ ਕਰਨਾ, ਗਈ ਪੰਜਾਬ ਇੰਚਾਰਜ ਦੀ ਕੁਰਸੀ
ਖੇਡਾਂ 'ਚ ਹੋਏ ਨਵੇਂ ਬਦਲਾਵਾਂ ਦੀ ਮਿਲੇਗੀ ਜਾਣਕਾਰੀ
ਜ਼ਿਲ੍ਹਾ ਖੇਡ ਅਧਿਕਾਰੀ ਅਨੂਪ ਕੁਮਾਰ ਨੇ ਦੱਸਿਆ ਕਿ ਮੋਹਾਲੀ 'ਚ ਆਯੋਜਿਤ ਰਿਫਰੈਸ਼ਰ ਕੋਰਸ 'ਚ ਖੇਡਾਂ 'ਚ ਹੋਏ ਨਵੇਂ ਬਦਲਾਂ ਦੀ ਜਾਣਕਾਰੀ ਮਿਲੇਗੀ। ਕੋਰਸ 'ਚ ਕੋਚਾਂ ਨੂੰ ਖੇਡ ਦੌਰਾਨ ਹੋਣ ਵਾਲੀ ਇੰਜਰੀ, ਇਲਾਜ, ਖਿਡਾਰੀਆਂ ਦੀ ਡਾਈਟ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜਿਸ ਨਾਲ ਉਹ ਆਧੁਨਿਕ ਖੇਡ ਤਕਨੀਕ ਤੋਂ ਜਾਣੂ ਹੋ ਕੇ ਖਿਡਾਰੀਆਂ ਨੂੰ ਬਿਹਤਰ ਕੋਚਿੰਗ ਦੇ ਸਕਣਗੇ।
ਇਨ੍ਹਾਂ ਦਿਨਾਂ 'ਚ ਹੋਣਗੇ ਇਹ ਕੋਰਸ
ਪੰਜਾਬ ਖੇਡ ਮਹਿਕਮੇ ਵੱਲੋਂ ਜਾਰੀ ਸੂਚਨਾ ਅਨੁਸਾਰ ਮੋਹਾਲੀ 'ਚ 15 ਤੋਂ 19 ਸਤੰਬਰ ਤਕ ਜੂਡੋ, ਤੈਰਾਕੀ, ਜਿਮਨਾਸਟਿਕ ਅਤੇ ਹਾਕੀ ਦੇ ਕੋਚ ਕੋਰਸ 'ਚ ਸ਼ਾਮਲ ਹੋਣਗੇ, 21 ਤੋਂ 25 ਤਕ ਕਬੱਡੀ, ਵਾਲੀਬਾਲ, ਐਥਲੈਟਿਕਸ, ਟੇਬਲ ਟੇਨਿਸ ਦੇ ਕੋਚ, 28 ਸਤੰਬਰ ਤੋਂ 2 ਅਕਤੂਬਰ ਤਕ ਬਾਸਕਟਬਾਲ, ਫੁਟਬਾਲ, ਹੈਂਡਬਾਲ, ਸ਼ੂਟਿੰਗ ਦੇ ਕੋਚ , 5 ਤੋਂ 10 ਅਕਤੂਬਰ ਤੱਕ ਕੁਸ਼ਤੀ, ਵੇਟ ਲਿਫਟਿੰਗ ਅਤੇ ਬੈਡਮਿੰਟਨ ਦੇ ਕੋਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਪ੍ਰੇਮਿਕਾ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਤੀ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਤਨੀ ਦੇ ਉੱਡੇ ਹੋਸ਼
ਹਿੱਸਾ ਲੈਣ ਵਾਲੇ ਜ਼ਿਲ੍ਹੇ ਦੇ ਸਾਰੇ 8 ਕੋਚਾਂ ਨੂੰ ਦੇ ਦਿੱਤੀ ਹੈ ਸੂਚਨਾ
ਜ਼ਿਲਾ ਖੇਡ ਅਧਿਕਾਰੀ ਅਨੂਪ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਖੇਡਾਂ ਦੇ ਕੋਚਾਂ 'ਚ ਸ਼ਾਮਲ ਐਥਲੈਟਿਕਸ ਦੇ ਬਲਵੀਰ ਸਿੰਘ, ਦੀਪਕ ਕੁਮਾਰ ਅਤੇ ਪ੍ਰਦੀਪ ਕੁਮਾਰ, ਫੁਟਬਾਲ ਦੇ ਹਰਜੀਤ ਸਿੰਘ ਅਤੇ ਸਰਫਰਾਜ ਖਾਨ, ਬਾਸਕਟਬਾਲ ਦੀ ਅਮਨਦੀਪ ਕੌਰ, ਕੁਸ਼ਤੀ ਦੇ ਕਨੁਜ ਸ਼ਰਮਾ ਅਤੇ ਤੈਰਾਕੀ ਦੇ ਨਿਤੀਸ਼ ਠਾਕੁਰ ਨਾਲ ਆਨਲਾਈਨ ਬੈਠਕ ਕੀਤੀ ਗਈ ਸੀ। ਬੈਠਕ 'ਚ ਸਾਰੇ 8 ਕੋਚਾਂ ਨੇ ਕੋਰਸ ਵਿਚ ਹਿੱਸਾ ਲੈਣ ਲਈ ਸਹਿਮਤੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ
IPL 2020: ਜਾਣੋ 8 ਟੀਮਾਂ ਦੇ ਕਪਤਾਨਾਂ ਨੂੰ ਇਸ ਸੀਜ਼ਨ 'ਚ ਕਿੰਨੀ ਮਿਲੇਗੀ ਤਨਖ਼ਾਹ
NEXT STORY