ਚੰਡੀਗੜ੍ਹ/ਜਲੰਧਰ (ਜ. ਬ.)- ਪੰਜਾਬ ਦੇ ਖੇਡ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ’ਚ ਜ਼ਮੀਨੀ ਪੱਧਰ ’ਤੇ ਹਾਕੀ ਦੀ ਖੇਡ ਨੂੰ ਬੜ੍ਹਾਵਾ ਦੇਣ ਲਈ ਜਲਦ ਹੀ ਇਕ ਓਲੰਪਿਕ ਪੱਧਰ ਦੇ ਖਿਡਾਰੀ ਨੂੰ ਮੁੱਖ ਹਾਕੀ ਕੋਚ ਦੇ ਰੂਪ ’ਚ ਨਿਯੁਕਤ ਕੀਤਾ ਜਾਵੇਗਾ। ਖੇਡ ਮੰਤਰੀ ਨੇ ਸੁਰਜੀਤ ਹਾਕੀ ਸੋਸਾਇਟੀ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚ ਉੱਭਰਦੇ ਹਾਕੀ ਖਿਡਾਰੀਆਂ ਦੇ ਖੇਡ ਨੂੰ ਅੱਗੇ ਵਧਾਉਣ ਲਈ ਸਖਤ ਮਿਹਨਤ ਕਰ ਰਹੀ ਹੈ।
ਇਹ ਖ਼ਬਰ ਪੜ੍ਹੋ- ਪੰਜਾਬ ਦੀਆਂ ਜੇਲਾਂ ’ਚ ਕੈਦੀਆਂ ਨੂੰ ਰੋਜ਼ਗਾਰ ਦੇਣ ਦੀ ਤਿਆਰੀ
ਖੇਡ ਮੰਤਰੀ ਨੇ ਸੁਰਜੀਤ ਹਾਕੀ ਸੋਸਾਇਟੀ ਦੀ ਸੁਰੱਖਿਆ ’ਚ 14 ਤੋਂ 19 ਸਾਲ ਦੇ ਹਾਕੀ ਖਿਡਾਰੀਆਂ ਨੂੰ ਹਾਕੀ ਖੇਡ ਦੇ ਗੁਰ ਸਿਖਾਉਣ ਵਾਲੀ ਸੁਰਜੀਤ ਹਾਕੀ ਅਕਾਦਮੀ ਦੀਆਂ ਉਪਲੱਬਧੀਆਂ ਅਤੇ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਲ 2021-22 ਲਈ ਅਕਾਦਮੀ ਨੂੰ 36 ਸੀਟਾਂ (18 ਮੁੰਡੇ ਅਤੇ 18 ਲੜਕੀਆਂ) ਡੇ-ਸਕਾਲਰ ਹਾਕੀ ਵਿੰਗ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਅਕਾਦਮੀ ਨੂੰ 200 ਹਾਕੀ, 200 ਬਾਲ ਅਤੇ 2 ਗੋਲਕੀਪਰ ਕਿੱਟ ਪ੍ਰਦਾਨ ਕਰਨ ਦੇ ਆਦੇਸ਼ ਵੀ ਜਾਰੀ ਕੀਤੇ। ਇਸ ਮੌਕੇ ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਮੁੱਖ ਪੀ. ਆਰ. ਓ. ਸੁਰਿੰਦਰ ਸਿੰਘ, ਸੰਯੁਕਤ ਸਕੱਤਰ ਰਣਬੀਰ ਸਿੰਘ ਰਾਣਾ ਟੁੱਟ ਅਤੇ ਸਕੱਤਰ ਇਕਬਾਲ ਸਿੰਘ ਸੰਧੂ ਮੌਜੂਦ ਸਨ।
ਇਹ ਖ਼ਬਰ ਪੜ੍ਹੋ- ਕੋਹਲੀ ICC ਟੀ20 ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੇ, ਰੋਹਿਤ ਨੂੰ ਵੀ ਹੋਇਆ ਫਾਇਦਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
CSK ਨੇ ਨਵੀਂ ਜਰਸੀ ਕੀਤੀ ਲਾਂਚ, ਫੌਜ ਦੇ ਸਨਮਾਨ ’ਚ ਉਸ ਦਾ ‘ਕੈਮਾਫਲਾਜ’ ਵੀ ਸ਼ਾਮਲ
NEXT STORY