ਮੁੰਬਈ— ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਕੱਲ ਰਾਤ ਇੱਥੇ ਚੈਰਿਟੀ ਗਾਲਾ ਪੁਰਸਕਾਰ ਸਮਾਰੋਹ 'ਚ ਮਾਰੂਤੀ ਸੁਜ਼ੁਕੀ ਸਾਲ ਦੀ ਸਰਵਸ਼੍ਰੇਸ਼ਠ ਖਿਡਾਰੀ ਦੇ ਪੁਰਸਕਾਰ ਨਾਲ ਨਵਾਜਿਆ ਗਿਆ। ਇਹ ਪੁਰਸਕਾਰ ਸਪੋਰਟਸ ਇਲਸਟ੍ਰੇਟੇਡ ਇੰਡੀਆ ਮੈਗਜ਼ੀਨ ਨੇ ਸ਼ੁਰੂ ਕੀਤੇ ਹਨ।
ਸਿੰਧੂ ਦੇ ਕੋਚ ਪੁਲੇਲਾ ਗੋਪੀਚੰਦ ਨੂੰ ਸਾਲ ਦਾ ਸਰਵਸ਼੍ਰੇਸ਼ਠ ਕੋਚ ਚੁÎਣਿਆ ਗਿਆ, ਜਦਕਿ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਲਿਵਿੰਗ ਲੀਜੈਂਡ ਆਫ ਦਿ ਈਅਰ ਪੁਰਸਕਾਰ ਦਿੱਤਾ ਗਿਆ ਹਾਲਾਂਕਿ ਪੁਰਸਕਾਰ ਲੈਣ ਉਹ ਮੌਜੂਦ ਨਹੀਂ ਸੀ। ਨੌਜਵਾਨ ਕ੍ਰਿਕਟਰ ਦੇ ਐਲ. ਰਾਹੁਲ ਨੂੰ ਸਾਲ ਦੇ ਗੇਮਚੇਂਜਰ ਦਾ ਪੁਰਸਕਾਰ ਦਿੱਤਾ ਗਿਆ।
ਬੀਜਿੰਗ ਓਲੰਪਿਕ 2008 ਦੇ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਨੂੰ ਲਾਈਫਟਾਈਮ ਪੁਰਸਕਾਰ ਨਾਲ ਨਵਾਜਿਆ ਗਿਆ। ਪੈਰਾ ਐਥਲੀਟ ਦਵਿੰਦਰ ਝਝਾਰੀਆ, ਐਮ ਥੰਗਾਵੇਲੂ, ਵਰੁਣ ਭਾਟੀ ਅਤੇ ਦੀਪਾ ਮਲਿਕ ਨੂੰ ਵੀ ਪੁਰਸਕਾਰ ਦਿੱਤੇ ਗਏ। ਜੂਨੀਅਰ ਵਿਸ਼ਵ ਕੱਪ ਜੇਤੂ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਸਾਲ ਦੀ ਸਰਵਸ਼੍ਰੇਸ਼ਠ ਟੀਮ ਚੁਣਿਆ ਗਿਆ।
ਏਸ਼ੀਆਈ ਯੁਵਾ ਮੁੱਕੇਬਾਜ਼ੀ 'ਚ ਸਚਿਨ ਨੂੰ ਚਾਂਦੀ ਦਾ ਤਮਗਾ
NEXT STORY