ਨਵੀਂ ਦਿੱਲੀ— ਇਸ ਸਾਲ ਆਪਣੇ ਪਹਿਲੇ ਖਿਤਾਬ ਦਾ ਇੰਤਜ਼ਾਰ ਕਰ ਰਹੀ ਚੋਟੀ ਦੀ ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਮੰਗਲਵਾਰ ਨੂੰ ਫੁਝੋਊ 'ਚ ਸ਼ੁਰੂ ਹੋਏ ਚਾਈਨਾ ਓਪਨ 'ਚ ਆਪਣੀ ਮੁਹਿੰਮ ਦਾ ਆਗਾਜ਼ ਜਿੱਤ ਦੇ ਨਾਲ ਕੀਤਾ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ 30 ਮਿੰਟ ਤੋਂ ਘੱਟ ਸਮੇਂ ਤਕ ਚਲੇ ਮੁਕਾਬਲੇ 'ਚ ਰੂਸ ਦੀ ਇਵਗੇਨੀਆ ਕੋਸੇਤਸਕਾਇਆ ਨੂੰ 21-13, 21-19 ਨਾਲ ਹਰਾਇਆ।

ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਲਗਾਤਾਰ 6 ਅੰਕ ਬਣਾ ਕੇ ਪਹਿਲਾ ਗੇਮ ਆਸਾਨੀ ਨਾਲ ਆਪਣੇ ਨਾਂ ਕਰ ਲਿਆ। ਰੂਸ ਦੀ ਗੈਰਦਰਜਾ ਪ੍ਰਾਪਤ ਖਿਡਾਰਨ ਨੇ ਹਾਲਾਂਕਿ ਦੂਜੇ ਗੇਮ 'ਚ ਸਿੰਧੂ ਨੂੰ ਸਖਤ ਟੱਕਰ ਦਿੱਤੀ ਜਿਸ ਨਾਲ ਅੰਤ ਤਕ ਰੋਮਾਂਚ ਬਣਿਆ ਰਿਹਾ। ਸਿੰਧੂ ਨੇ ਦੂਜੇ ਗੇਮ ਨੂੰ 21-19 ਨਾਲ ਜਿੱਤ ਕੇ ਮੈਚ ਆਪਣੇ ਨਾਂ ਕੀਤਾ। ਵਿਸ਼ਵ ਰੈਂਕਿੰਗ 'ਚ ਤੀਜੇ ਸਥਾਨ 'ਤੇ ਕਾਬਜ 23 ਸਾਲਾ ਇਹ ਖਿਡਾਰਨ ਦੂਜੇ ਦੌਰ 'ਚ ਥਾਈਲੈਂਡ ਦੀ ਗੈਰ ਦਰਜਾ ਪ੍ਰਾਪਤ ਬੁਸਨਾਨ ਓਂਗਬੁਰੰਗਪਾਨ ਨਾਲ ਭਿੜੇਗੀ।
ਗੌਲ ਮੈਦਾਨ 'ਤੇ ਰੂਟ ਬਣੇ ਹੇਰਾਥ ਦੇ ਸੌਵੇਂ ਸ਼ਿਕਾਰ
NEXT STORY