ਗੌਲ— ਟੈਸਟ ਕ੍ਰਿਕਟ 'ਚ ਖੱਬੇ ਹੱਥ ਦੇ ਸਫਲ ਸਪਿਨਰ ਸ਼੍ਰੀਲੰਕਾ ਦੇ ਰੰਗਨਾ ਹੇਰਾਥ ਨੇ ਇੰਗਲੈਂਡ ਖਿਲਾਫ ਟੈਸਟ ਮੈਚ 'ਚ ਜੋ ਰੂਟ (35) ਨੂੰ ਆਊਟ ਕਰਕੇ ਇਸ ਮੈਦਾਨ 'ਤੇ 100 ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਹੇਰਾਥ ਦਾ ਇਹ ਅੰਤਿਮ ਟੈਸਟ ਮੈਚ ਹੈ ਅਤੇ ਉਨ੍ਹਾਂ ਤੋਂ ਪਹਿਲਾਂ ਇਕ ਮੈਦਾਨ 'ਤੇ 100 ਵਿਕਟਾਂ ਲੈਣ ਦਾ ਕਾਰਨਾਮਾ ਸਿਰਫ ਹਮਵਤਨ ਮੁਥੱਈਆ ਮੁਰਲੀਧਰਨ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਹੀ ਕਰ ਸਕੇ ਹਨ।

ਮੁਰਲੀਧਰਨ ਨੇ ਗੌਲ, ਕੈਂਡੀ ਅਤੇ ਐੱਸ.ਐੱਸ.ਸੀ. ਕੋਲੰਬੋ 'ਚ ਵਿਕਟਾਂ ਦਾ ਸੈਂਕੜਾ ਪੂਰਾ ਕੀਤਾ ਸੀ। ਹੇਰਾਥ ਦੇ ਨਾਂ ਇਸ ਮੈਚ ਤੋਂ ਪਹਿਲਾਂ 92 ਟੈਸਟ 'ਚ 430 ਵਿਕਟਾਂ ਸਨ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਧਾਕੜ ਖਿਡਾਰੀ ਐਲੀਸਟੀਅਰ ਕੁਕ ਦੀ ਜਗ੍ਹਾ ਟੀਮ 'ਚ ਸ਼ਾਮਲ ਹੋਏ ਰੋਰੀ ਬਰਨਸ (09) ਸੁਰੰਗਾ ਲਕਮਲ ਦੀ ਗੇਂਦ 'ਤੇ ਵਿਕਟਕੀਪਰ ਨੂੰ ਕੈਚ ਦੇ ਬੈਠੇ।

ਲਕਮਲ ਨੇ ਅਗਲੀ ਗੇਂਦ 'ਤੇ ਹੀ ਮੋਈਨ ਅਲੀ ਨੂੰ ਬੋਲਡ ਕਰ ਦਿੱਤਾ। 12 ਦੌੜਾਂ 'ਤੇ ਦੋ ਵਿਕਟਾਂ ਡਿੱਗਣ ਦੇ ਬਾਅਦ ਕਪਤਾਨ ਰੂਟ ਨੇ ਕੀਟੋਨ ਜੇਨਿੰਗਸ (46) ਦੇ ਨਾਲ 62 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਹੇਰਾਥ ਨੇ ਰੂਟ ਨੂੰ ਬੋਲਡ ਕਰਕੇ ਤੋੜਿਆ। ਰੂਟ ਦੇ ਪਵੇਲੀਅਨ ਜਾਣ ਦੇ ਬਾਅਦ ਦਿਲਰੂਵਾਨ ਪਰੇਰਾ ਨੇ ਕੀਟੋਨ ਜੇਨਿੰਗਸ ਤੇ ਬੇਨ ਸਟੋਕਸ ਦਾ ਵਿਕਟ ਲੈ ਕੇ ਇੰਗਲੈਂਡ ਨੂੰ ਬੈਕਫੁਟ 'ਤੇ ਧੱਕ ਦਿੱਤਾ। ਲੰਚ ਦੇ ਸਮੇਂ ਟੀਮ 113 ਦੌੜਾਂ 'ਤੇ ਪੰਜ ਵਿਕਟ ਗੁਆ ਕੇ ਸੰਘਰਸ਼ ਕਰ ਰਹੀ ਸੀ।
ਐਂਡਰਸਨ ਦਾ ਵਾਪਸੀ ਦਾ ਸੁਪਨਾ ਟੁੱਟਿਆ, ਪਾਕਿ ਖਿਲਾਫ ਵਨ ਡੇ ਸੀਰੀਜ਼ ਤੋਂ ਬਾਹਰ
NEXT STORY