ਨਵੀਂ ਦਿੱਲੀ— ਕੈਗਿਸੋ ਰਬਾਡਾ ਨੂੰ ਆਸਟਰੇਲੀਆ ਖਿਲਾਫ ਤੀਜੇ ਟੈਸਟ ਲਈ ਦੱਖਣੀ ਅਫਰੀਕਾ ਦੀ ਟੀਮ 'ਚ ਚੁਣਿਆ ਗਿਆ ਹੈ। ਪਰ ਦੋ ਹੋਰ ਤੇਜ਼ ਗੇਂਦਬਾਜ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਇਹ ਉਸ ਦੇ ਖਿਲਾਫ ਪ੍ਰਤੀਬੰਧ ਦੀ ਅਪੀਲ ਠੁਕਰਾਏ ਜਾਣ ਦੀ ਸਥਿਤੀ 'ਚ ਖੇਡ ਸਕੇ।
ਰਬਾਡਾ ਨੇ ਸੀਰੀਜ਼ 'ਚ ਆਖਰੀ ਦੋ ਟੈਸਟ ਲਈ ਲੱਗੀ ਪਬੰਧੀ ਖਿਲਾਫ ਅਪੀਲ ਕੀਤੀ ਹੈ। ਜਿਸ ਦੀ ਸੁਣਵਾਈ ਨਿਊਜ਼ੀਲੈਂਡ ਦੇ ਨਿਆਇਕ ਕਮਿਸ਼ਨਰ ਮਾਇਕਲ ਹੇਰਾਨ ਕਲ ਟੈਲੀਕਾਂਫ੍ਰੈਂਸ ਦੇ ਰਾਹੀਂ ਕਰਨਗੇ। ਇਸ 'ਤੇ ਫੈਸਲਾ 48 ਘੰਟੇ ਦੇ ਅੰਦਰ ਜਾ ਜਾਵੇਗਾ।
ਡੁਆਨੇ ਓਲੀਵਿਅਰ ਅਤੇ ਕ੍ਰਿਸ ਮਾਰਿਸ ਨੂੰ ਵੀਰਵਾਰ ਤੋਂ ਨਿਊਜ਼ੀਲੈਂਡਸ 'ਚ ਸ਼ੁਰੂ ਹੋਣ ਵਾਲੇ ਟੈਸਟ ਲਈ 17 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ। ਪੋਰਟ ਐਲੀਜਾਬੇਥ 'ਚ ਦੂਜੇ ਟੈਸਟ 'ਚ ਮਿਲੀ 6 ਵਿਕਟਾਂ ਦੀ ਜਿੱਤ ਨਾਲ ਦੱਖਣੀ ਅਫਰੀਕਾ ਨੇ ਸੀਰੀਜ਼ 1-1 ਨਾਲ ਬਰਾਬਰ ਕੀਤੀ ਜਿਸ 'ਚ ਰਬਾਡਾ 'ਮੈਨ ਆਫ ਦ ਮੈਚ' ਰਿਹਾ ਸੀ।
ਪਰ ਉਸ ਨੂੰ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੂੰ ਆਊਟ ਕਰਦੇ ਸਮੇਂ ਜਾਣਬੁੱਝ ਕੇ ਮੋਢਾ ਮਾਰ ਦਿੱਤਾ ਸੀ। ਜਿਸ ਨਾਲ ਉਸ ਨੂੰ ਸਜਾ ਦੇ ਤੌਰ 'ਤੇ ਤਿੰਨ ਡਿਮੇਰਿਟ ਅੰਕ ਉਸ਼ ਦੇ ਖਾਤੇ 'ਚ ਜੋੜ ਦਿੱਤੇ ਗਏ ਜਿਸ ਨਾਲ ਉਸ ਦੇ ਅੱਠ ਤੋਂ ਜ਼ਿਆਦਾ ਅੰਕ ਹੋ ਗਏ। ਅੱਠ ਡਿਮੇਰਿਟ ਅੰਕ ਹੁੰਦੇ ਹੀ ਖਿਡਾਰੀ ਹੀ ਦੋ ਮੈਚਾਂ ਲਈ ਬਾਹਰ ਹੋ ਜਾਂਦਾ ਹੈ।
ਆਈ.ਸੀ.ਸੀ. ਦੇ ਮੈਚ ਰੇਫਰੀ ਜੇਫ ਕ੍ਰੋ ਨੇ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਦੇ ਮੋਢੇ ਨੂੰ ਜਾਣਬੁੱਝ ਕੇ ਧੱਕਾ ਮਾਰਨ ਦੇ ਮਾਮਲੇ 'ਚ ਰਬਾਡਾ ਨੂੰ ਤਿੰਨ ਡਿਮੇਰਿਟ ਅੰਕ ਦਿੱਤੇ ਸਨ ਅਤੇ ਨਾਲ ਹੀ ਉਸ 'ਤੇ 50 ਫੀਸਦੀ ਜੁਰਮਾਨਾ ਲਗਾਇਆ ਸੀ।
ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ ਵਨ ਡੇ ਸੀਰੀਜ਼ 'ਚ 3-0 ਨਾਲ ਹਰਾਇਆ
NEXT STORY