ਪੈਰਿਸ- ਲਾਲ ਬਜਰੀ ਦੇ ਬੇਤਾਜ ਬਾਦਸ਼ਾਹ ਸਪੇਨ ਦੇ ਰਾਫੇਲ ਨਡਾਲ ਨੇ ਜਰਮਨੀ ਦੇ ਅਲੈਕਜ਼ੈਂਡਰ ਜ਼ਵੇਰੇਵ ਦੇ ਦੋ ਸੈੱਟ ਦੇ ਬਾਅਦ ਗਿੱਟੇ ਦੀ ਸੱਟ ਤੋਂ ਰਿਟਾਇਰ ਹਰਟ ਹੋ ਜਾਣ ਨਾਲ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਫਾਈਲ 'ਚ 14ਵੀਂ ਵਾਰ ਪ੍ਰਵੇਸ਼ ਕਰ ਲਿਆ। ਜ਼ਵੇਰੇਵ ਨੇ ਜਦੋਂ ਮੈਚ ਛੱਡਿਆ ਉਦੋਂ ਨਡਾਲ 7-6, 6-6 ਨਾਲ ਅੱਗੇ ਸਨ। ਮੁਕਾਬਲਾ ਤਿੰਨ ਘੰਟੇ ਤਕ ਚਲ ਚੁੱਕਾ ਸੀ ਤੇ ਦੂਜਾ ਸੈੱਟ ਟਾਈ ਬ੍ਰੇਕ 'ਚ ਪ੍ਰਵੇਸ਼ ਕਰਨ ਵਾਲਾ ਸੀ ਪਰ ਜ਼ਵੇਰੇਵ ਨੇ ਮੈਚ ਛੱਡ ਦਿੱਤਾ।
ਇਹ ਵੀ ਪੜ੍ਹੋ : T 20 Blast : ਕ੍ਰਿਸ ਲਿਨ ਨੇ ਮਾਰਿਆ ਇੰਨਾ ਲੰਬਾ ਸਿਕਸ, ਸਟੇਡੀਅਮ ਪਾਰ ਕਰਕੇ ਘਰ 'ਚ ਡਿੱਗੀ ਗੇਂਦ
ਜਰਮਨ ਖਿਡਾਰੀ ਬੇਸਲਾਈਨ ਦੇ ਪਿੱਛੇ ਨਡਾਲ ਦੇ ਫੋਰਹੈਂਡ ਨੂੰ ਫੜਨ ਦੀ ਕੋਸ਼ਿਸ਼ 'ਚ ਆਪਣੇ ਗਿੱਟੇ 'ਤੇ ਸੱਟ ਲਵਾ ਬੈਠਾ ਤੇ ਉਸ ਨੂੰ ਵ੍ਹੀਲਚੇਅਰ ਰਾਹੀਂ ਕੋਰਟ ਤੋਂ ਬਾਹਰ ਜਾਣਾ ਪਿਆ। 36 ਸਾਲ ਦੇ ਹੋ ਚੁੱਕੇ ਨਡਾਲ ਨੇ ਇਸ ਤਰ੍ਹਾਂ 14ਵੀਂ ਵਾਰ ਫਾਈਨਲ 'ਚ ਜਗ੍ਹਾ ਬਣਾਈ। ਜ਼ਵੇਰੇਵ ਡਿੱਗਣ ਤੋਂ ਬਾਅਦ ਦਰਦ ਨਾਲ ਤੜਫਨ ਲੱਗੇ ਤੇ ਉਨ੍ਹਾਂ ਦੇ ਫਿਜ਼ੀਓ ਤੇ ਉਨ੍ਹਾਂ ਦੇ ਕੋਲ ਪਹੁੰਚੇ ਨਡਾਲ ਨੇ ਉਨ੍ਹਾਂ ਨੂੰ ਵ੍ਹੀਲਚੇਅਰ 'ਤੇ ਬਿਠਾਇਆ।
ਇਹ ਵੀ ਪੜ੍ਹੋ : WWE ਰੈਸਲਰ Natalya Neidhart ਨੇ ਵਧਾਇਆ ਪਾਰਾ, ਲੰਬੇ ਸਮੇਂ ਬਾਅਦ ਦਿਸੀ ਬਿਕਨੀ 'ਚ
ਵਿਸ਼ਵ ਦੇ ਨੰਬਰ ਤਿੰਨ ਖਿਡਾਰੀ ਨਡਾਲ ਹੰਝੂਆਂ ਭਰੀਆਂ ਅੱਖਾਂ ਨਾਲ ਕੋਰਟ 'ਤੇ ਆਏ ਜਿੱਥੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਨਡਾਲ ਨੇ ਵੀ ਜ਼ਵੇਰੇਵ ਨੂੰ ਗਲੇ ਨਾਲ ਲਗਾਇਆ। 13 ਵਾਰ ਦੇ ਜੇਤੂ ਨਡਾਲ ਨੇ ਮੈਚ ਦੇ ਬਾਅਦ ਕੋਰਟ 'ਤੇ ਕਿਹਾ ਕਿ ਮੈਨੂੰ ਉਨ੍ਹਾਂ ਲਈ ਬਹੁਤ ਦੁਖ ਹੈ। ਉਹ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਨ। ਉਹ ਇਕ ਗ੍ਰੈਂਡ ਸਲੈਮ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੇ ਸਨ ਪਰ ਇਸ ਸਮੇਂ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਮੈਂ ਉਨ੍ਹਾਂ ਨੂੰ ਛੇਤੀ ਠੀਕ ਹੋਣ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
T 20 Blast : ਕ੍ਰਿਸ ਲਿਨ ਨੇ ਮਾਰਿਆ ਇੰਨਾ ਲੰਬਾ ਸਿਕਸ, ਸਟੇਡੀਅਮ ਪਾਰ ਕਰਕੇ ਘਰ 'ਚ ਡਿੱਗੀ ਗੇਂਦ
NEXT STORY