ਨਵੀਂ ਦਿੱਲੀ (ਬਿਊਰੋ)— ਟੈਸਟ ਕ੍ਰਿਕਟ ਵਿਚ ਭਾਰਤੀ ਟੀਮ ਦੇ ਭਰੋਸੇਮੰਦ ਮਿਡਿਲ ਆਰਡਰ ਬੱਲੇਬਾਜ਼ ਅਜਿੰਕਯ ਰਹਾਨੇ ਨੂੰ ਟੀਮ ਮੈਨੇਜਮੈਂਟ ਨੇ ਕੇਪਟਾਊਨ ਟੈਸਟ ਮੈਚ ਵਿਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣਾਇਆ ਸੀ, ਜਿਸਦੇ ਕਾਰਨ ਭਾਰਤ ਨੂੰ ਸਾਊਥ ਅਫਰੀਕਾ ਹੱਥੋਂ 72 ਦੌੜਾਂ ਦੀ ਕਰਾਰੀ ਹਾਰ ਝਲਣੀ ਪਈ ਸੀ। ਆਓ ਨਜ਼ਰ ਪਾਉਂਦੇ ਹਾਂ ਰਹਾਨੇ ਦੀਆਂ ਕੁਝ ਅਜਿਹੀਆਂ ਪਾਰੀਆਂ ਉੱਤੇ ਜਿਸ ਨੇ ਵਿਦੇਸ਼ਾਂ 'ਚ ਭਾਰਤੀ ਟੀਮ ਕਈ ਵਾਰ ਸੰਭਾਲਿਆ-
ਡਰਬਨ ਵਿਚ ਅਫਰੀਕਾ ਖਿਲਾਫ 96 ਦੌੜਾਂ ਦੀ ਪਾਰੀ
ਦੱਖਣ ਅਫਰੀਕਾ ਦੇ 2013-14 ਦੌਰੇ ਲਈ ਰਹਾਨੇ ਨੂੰ ਹੇਠਲੇ ਮੱਧਕ੍ਰਮ ਦੇ ਬੱਲੇਬਾਜ਼ ਦੇ ਤੌਰ ਉੱਤੇ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਮਿਲੀ ਸੀ। ਉਨ੍ਹਾਂ ਨੇ ਡਰਬਨ ਕਿੰਗਸਮੀਡ ਵਿਚ ਦੱਖਣ ਅਫਰੀਕੀ ਗੇਂਦਬਾਜੀ ਹਮਲੇ ਖਿਲਾਫ 157 ਗੇਂਦਾਂ ਵਿਚ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਸੀਰੀਜ਼ ਵਿਚ 69.66 ਦੀ ਔਸਤ ਨਾਲ 209 ਦੌੜਾਂ ਬਣਾਈਆਂ ਸਨ।
ਵੈਲਿੰਗਟਨ 'ਚ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ 118 ਦੌੜਾਂ
ਸਾਲ 2014 ਦੇ ਨਿਊਜ਼ੀਲੈਂਡ ਦੌਰੇ ਉੱਤੇ ਰਹਾਨੇ ਨੇ ਕੀਵੀ ਟੀਮ ਖਿਲਾਫ ਵੈਲਿੰਗਟਨ ਵਿਚ ਆਪਣਾ ਪਹਿਲਾ ਟੈਸਟ ਸੈਂਕੜਾ ਲਗਾ ਕੇ ਭਾਰਤ ਨੂੰ ਮੁਸ਼ਕਲ ਹਾਲਤਾਂ ਤੋਂ ਕੱਢਿਆ ਸੀ। ਰਹਾਨੇ ਨੇ 158 ਗੇਂਦਾਂ ਵਿਚ 118 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਰਹਾਨੇ ਦੀ ਇਸ ਪਾਰੀ ਦੇ ਚਲਦੇ ਟੀਮ ਮੈਨੇਜਮੈਂਟ ਨੇ ਨੰਬਰ 5 ਦੇ ਬੱਲੇਬਾਜੀ ਕ੍ਰਮ ਲਈ ਉਨ੍ਹਾਂ ਨੂੰ ਟੈਸਟ ਟੀਮ ਦਾ ਸਥਾਈ ਮੈਂਬਰ ਬਣਾਉਣ ਦਾ ਫੈਸਲਾ ਕੀਤਾ।
ਕ੍ਰਿਕਟ ਦੇ ਮੱਕੇ ਵਿਚ ਠੋਕਿਆ ਸੈਂਕੜਾ
ਟੈਸਟ ਕ੍ਰਿਕਟ ਵਿਚ ਰਹਾਨੇ ਨੇ ਆਪਣੀ ਕਲਾਸ ਦੀ ਜਾਣ-ਪਛਾਣ ਤਦ ਦਿੱਤੀ ਜਦੋਂ ਉਨ੍ਹਾਂ ਨੇ ਲਾਰਡਸ ਦੇ ਮੈਦਾਨ ਉੱਤੇ ਮੁਸ਼ਕਲ ਹਾਲਾਤਾਂ ਵਿਚ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ ਸੀ। ਲਾਰਡਸ ਦੀਆਂ ਗੇਂਦਬਾਜ਼ਾਂ ਦੇ ਅਨੁਕੂਲ ਹਰੀ ਪਿੱਚ ਉੱਤੇ ਰਹਾਨੇ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਮਿਲ ਕੇ ਟੀਮ ਇੰਡੀਆ ਨੂੰ ਮੁਸ਼ਕਲ ਤੋਂ ਕੱਢਿਆ ਅਤੇ 154 ਗੇਂਦਾਂ ਵਿਚ 103 ਦੌੜਾਂ ਦੀ ਬੇਸ਼ਕੀਮਤੀ ਪਾਰੀ ਖੇਡੀ।
ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਬਣਾਈਆਂ 147 ਦੌੜਾਂ
ਅਜਿੰਕਯ ਰਹਾਨੇ ਨੇ 2014-15 ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮਿਚੇਲ ਜਾਨਸਨ, ਮਿਚੇਲ ਸਟਾਰਕ ਅਤੇ ਪੀਟਰ ਸਿਡਲ ਵਰਗੀ ਮਜਬੂਤ ਗੇਂਦਬਾਜ਼ੀ ਹਮਲੇ ਖਿਲਾਫ ਸੀਰੀਜ਼ ਵਿਚ 3 ਅਰਧ ਸੈਂਕੜੇ 1 ਸੈਂਕੜਾ ਲਗਾਇਆ ਸੀ। ਜਿਸ ਵਿਚ ਮੈਲਬਰਨ ਕ੍ਰਿਕਟ ਗਰਾਊਂਡ ਵਿਚ ਖੇਡੀ ਗਈ ਉਨ੍ਹਾਂ ਦੀ 147 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਸ਼ਾਮਲ ਹੈ।
ਅੰਕਿਤ ਗਜਵਾ ਨੇ ਦਿਖਾਇਆ ਜਲਵਾ
NEXT STORY