ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ 'ਬੀ.ਸੀ.ਸੀ.ਆਈ.' ਦਾ ਸੰਚਾਲਨ ਕਰ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁੱਖ ਕਾਰਜਕਾਰੀ ਰਾਹੁਲ ਜੌਹਰੀ ਖਿਲਾਫ ਕਾਰਵਾਈ ਨੂੰ ਲੈ ਕੇ ਵੰਡਿਆ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਜਾਂਚ ਕਰਨ ਲਈ ਤਿੰਨ ਮੈਂਬਰੀ ਆਜ਼ਾਦ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਬੀ.ਸੀ.ਸੀ.ਆਈ. ਵੱਲੋਂ ਵੀਰਵਾਰ ਦੇਰ ਰਾਤ ਇਸ ਬਾਰੇ ਬਿਆਨ ਜਾਰੀ ਕੀਤਾ ਗਿਆ। ਸੀ.ਓ.ਏ. ਦੇ ਪ੍ਰਧਾਨ ਵਿਨੋਦ ਰਾਏ ਨੇ ਮੈਂਬਰਾਂ ਦੇ ਵੱਖ-ਵੱਖ ਵਿਚਾਰਾਂ ਨੂੰ ਦੇਖਦੇ ਹੋਏ ਤਿੰਨ ਮੈਂਬਰੀ ਆਜ਼ਾਦ ਜਾਂਚ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਬੋਰਡ ਦੇ ਜਾਰੀ ਬਿਆਨ ਤੋਂ ਸਾਫ ਹੈ ਕਿ ਸੀ.ਓ.ਏ. ਦੇ ਮੈਂਬਰ ਜੌਹਰੀ 'ਤੇ ਕਾਰਵਾਈ ਨੂੰ ਲੈ ਕੇ ਵੰਡੇ ਹੋਏ ਹਨ।
'ਸੀ.ਓ.ਏ.' ਦੀ ਮਹਿਲਾ ਮੈਂਬਰ ਅਤੇ ਸਾਬਕਾ ਮਹਿਲਾ ਕ੍ਰਿਕਟ ਕਪਤਾਨ ਡਾਇਨਾ ਇਡੁਲਜੀ ਜੌਹਰੀ 'ਤੇ ਜਿਨਸੀ ਸ਼ੋਸ਼ਨ ਦੇ ਦੋਸ਼ਾਂ ਨੂੰ ਲੈ ਕੇ ਕਾਫੀ ਸਖਤ ਹੈ ਅਤੇ ਉਨ੍ਹਾਂ ਨੇ ਜੌਹਰੀ ਦੇ ਕਰਾਰ ਨੂੰ ਰੱਦ ਕਰਨ ਜਾਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣ ਦੀ ਸਿਫਾਰਸ਼ ਕੀਤੀ ਹੈ। 'ਬੀ.ਸੀ.ਸੀ.ਆਈ.' ਨੇ ਦੱਸਿਆ ਕਿ ਜੌਹਰੀ 'ਤੇ ਦੋਸ਼ਾਂ ਦੀ ਜਾਂਚ ਨੂੰ ਲੈ ਕੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਇਲਾਹਾਬਾਦ ਹਾਈ ਕੋਰਟ ਦੇ ਰਿਟਾਇਰ ਜੱਜ ਰਾਕੇਸ਼ ਸ਼ਰਮਾ ਕਰਨਗੇ ਜਿਸ 'ਚ ਸੀ.ਬੀ.ਆਈ. ਦੇ ਸਾਬਕਾ ਨਿਰਦੇਸ਼ਕ ਪੀ.ਸੀ. ਸ਼ਰਮਾ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਧਾਨ ਬਰਖਾ ਸਿੰਘ ਪੈਨਲ 'ਚ ਹੋਰ ਮੈਂਬਰ ਹੋਣਗੇ।
ਬੇਹੱਦ ਖੂਬਸੂਰਤ ਹੈ ਸ਼ਿਮਰੋਨ ਹੇਟਮਾਇਰ ਦੀ ਗਰਲਫ੍ਰੈਂਡ, ਸਵੇਰੇ 4 ਵਜੇ ਉਠ ਕੇ ਦੇਖਦੀ ਹੈ ਮੈਚ
NEXT STORY