ਨਵੀਂ ਦਿੱਲੀ— ਵੈਸਟਇੰਡੀਜ਼ ਦੇ ਮਿਡਲ ਆਰਡਰ ਬੱਲੇਬਾਜ਼ ਸ਼ਿਮਰਾਨ ਹੇਟਮਾਇਰ ਨੇ 5 ਮੈਚਾਂ ਦੀ ਵਨ ਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਖੱਬੇ ਹੱਥ ਦੇ ਇਸ ਯੁਵਾ ਬੱਲੇਬਾਜ਼ ਨੇ ਗੁਹਾਟੀ ਅਤੇ ਵਿਸ਼ਾਖਾਪਟਨਮ 'ਚ ਤੂਫਾਨੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਹੇਟਮਾਇਰ ਨੇ ਗੁਹਾਟੀ ਵਨਡੇ 'ਚ ਸ਼ਾਨਦਾਰ ਸੈਂਕੜਾ ਲਗਾਇਆ ਜਦਕਿ ਵਿਸ਼ਾਖਾਪਟਨਮ 'ਚ ਉਨ੍ਹਾਂ ਨੇ 64 ਗੇਂਦਾਂ 'ਚ 94 ਦੌੜਾਂ ਬਣਾਈਆਂ। ਇਸ ਧਮਾਕੇਦਾਰ ਬੱਲੇਬਾਜ਼ ਨੇ ਦੂਜੇ ਵਨ ਡੇ 'ਚ 7 ਛੱਕੇ ਲਗਾਏ।
ਹੇਟਮਾਇਰ ਮੈਦਾਨ 'ਤੇ ਜਿੰਨੇ ਹਮਲਾਵਰ ਹਨ, ਮੈਦਾਨ ਦੇ ਬਾਹਰ ਉਹ ਓਨੇ ਹੀ ਰੋਮਾਂਟਿਕ ਹਨ। ਹੇਟਮਾਇਰ ਬਚਪਨ ਤੋਂ ਹੀ ਇਕ ਲੜਕੀ ਨੂੰ ਪਿਆਰ ਕਰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਅਕਸਰ ਉਸ ਨਾਲ ਤਸਵੀਰਾਂ ਸ਼ੇਅਰ ਕਰਦੇ ਹਨ।
ਹੇਟਮਾਇਰ ਦੀ ਗਰਲਫ੍ਰੈਂਡ ਬੇਹੱਦ ਖੂਬਸੂਰਤ ਹੈ। ਉਸ ਨਾਂ ਨਿਰਵਾਨੀ ਉਮਰਾਵ ਹੈ, ਉਹ ਗਿਆਨਾ ਦੀ ਰਹਿਣ ਵਾਲੀ ਹੈ। ਭਾਰਤ ਦੌਰੇ 'ਤੇ ਚਲ ਰਹੇ ਵਿੰਡੀਜ਼ ਟੀਮ ਦਾ ਹਰ ਮੈਚ ਉਹ ਸਵੇਰੇ 4 ਵਜੇ ਉਠ ਕੇ ਦੇਖਦੀ ਹੈ। ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦੇ ਬਾਅਦ ਉਹ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਹੌਸਲਾ ਵੀ ਵਧਾਉਂਦੀ ਹੈ। ਦਰਅਸਲ ਭਾਰਤ 'ਚ ਜਦੋਂ ਮੈਚ ਦੁਪਹਿਰ 1.30 ਵਜੇ ਸ਼ੁਰੂ ਹੁੰਦਾ ਹੈ, ਉਸ ਸਮੇਂ ਗਿਆਨਾ 'ਚ ਸਵੇਰੇ 4 ਵਜ ਰਹੇ ਹੁੰਦੇ ਹਨ ਅਤੇ ਉਮਰਾਵ ਆਪਣੇ ਬੁਆਏਫ੍ਰੈਂਡ ਦਾ ਹਰ ਮੈਚ ਦੇਖਦੀ ਹੈ।
ਸਭ ਨੂੰ ਹਰਾਉਣ ਵਾਲੇ ਕੋਹਲੀ ਦੀ ਇਸ ਖਿਡਾਰੀ ਨੇ ਉਡਾਈ ਨੀਂਦ
NEXT STORY