ਦੁਬਈ– ਲੋਕੇਸ਼ ਰਾਹੁਲ ਸਫਲਤਾਪੂਰਵਕ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਤੋਂ ਬਾਅਦ ਖੁਸ਼ ਹੈ ਤੇ ਉਸ ਨੇ ਇਸ ਨੂੰ ਆਪਣੀ ਅਣਥੱਕ ‘ਤਿਆਰੀ’ ਅਤੇ ਆਪਣੀ ਖੇਡ ਵਿਚ ਲਗਾਤਾਰ ਸੁਧਾਰ ਦਾ ਨਤੀਜਾ ਦੱਸਿਆ। ਆਮ ਤੌਰ ’ਤੇ 5ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਰਾਹੁਲ ਨੂੰ ਚੈਂਪੀਅਨਜ਼ ਟਰਾਫੀ ਵਿਚ ਇਕ ਸਥਾਨ ਹੇਠਾਂ ਖਿਸਕਾ ਦਿੱਤਾ ਗਿਆ ਤੇ ਉਸ ਨੇ ਇੱਥੇ 4 ਪਾਰੀਆਂ ਵਿਚ 140 ਦੌੜਾਂ ਬਣਾਈਆਂ।
ਚੈਂਪੀਅਨਜ਼ ਟਰਾਫੀ ਵਿਚ ਭਾਰਤ ਦੀ ਖਿਤਾਬੀ ਜਿੱਤ ਤੋਂ ਬਾਅਦ ਰਾਹੁਲ ਨੇ ਕਿਹਾ,‘‘ਇਹ ਮੇਰੇ ਲਈ ਵਾਕੇਈ ਸੁਖਦਾਇਕ ਹੈ। ਮੈਂ ਵੱਖ-ਵੱਖ ਭੂਮਿਕਾਵਾਂ ਵਿਚ ਜਿਹੜੇ ਕੰਮ ਕਰ ਚੁੱਕਾ ਹਾਂ, ਉਸਦੇ ਲਈ ਕਾਫੀ ਤਿਆਰੀ ਦੀ ਲੋੜ ਪੈਂਦੀ ਹੈ। ਕ੍ਰਿਕਟ ਦੇ ਮੈਦਾਨ ’ਚੋਂ ਬਾਹਰ ਕੰਮ ਕਰੋ ਤੇ ਇਹ ਸੋਚਣਾ ਕਿ ਮੈਨੂੰ ਹਰੇਕ ਮੈਚ ਨੂੰ ਕਿਵੇਂ ਲੈਣਾ ਹੈ ਤੇ ਵੱਖ-ਵੱਖ ਹਾਲਾਤ ਵਿਚ ਕਿਵੇਂ ਪ੍ਰਦਰਸ਼ਨ ਕਰਨਾ ਹੈ, 5ਵੇਂ ਤੇ 6ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਕੁਝ ਖਿਡਾਰੀਆਂ ਨੂੰ ਦੇਖਣਾ ਤੇ ਇਹ ਵੀ ਦੇਖਣ ਕਿ ਉਹ ਕਿਵੇਂ ਸਫਲ ਰਹੇ ਹਨ।’’ ਰਾਹੁਲ ਨੇ ਕਿਹਾ ਕਿ ਟੀਮ ਲਈ ਇਹ ਨਵੀਂ ਜ਼ਿੰਮੇਵਾਰੀ ਲੈ ਕੇ ਉਹ ਖੁਸ਼ ਹੈ।
ਕੀ 2027 ਵਿਸ਼ਵ ਕੱਪ ਖੇਡਣਗੇ ਰੋਹਿਤ ਸ਼ਰਮਾ? ਭਾਰਤੀ ਕਪਤਾਨ ਨੇ ਦਿੱਤਾ ਵੱਡਾ ਬਿਆਨ
NEXT STORY