ਕੋਲਕਾਤਾ, (ਬਿਊਰੋ)— ਭਾਰਤੀ ਟੀਮ ਵੀਰਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਸ਼੍ਰੀਲੰਕਾ 'ਤੇ ਜਿੱਤ ਦਾ ਸਿਲਸਿਲਾ ਕਾਇਮ ਰੱਖਣ ਉਤਰੇਗੀ। ਜਦਕਿ ਸ਼੍ਰੀਲੰਕਾਈ ਟੀਮ ਪਿਛਲੀ ਸ਼ਰਮਨਾਕ ਹਾਰਾਂ ਨੂੰ ਭੁਲਾ ਕੇ ਇੱਥੇ ਟੈਸਟ ਸੀਰੀਜ਼ ਜਿੱਤਣ ਦਾ ਲਗਭਗ ਨਾਮੁਮਕਿਨ ਸੁਪਨਾ ਪੂਰਾ ਕਰਨ ਦੇ ਇਰਾਦੇ ਨਾਲ ਖੇਡੇਗੀ।
ਇਸ ਮੈਚ 'ਤੇ ਵੈਸੇ ਮੀਂਹ ਦੀ ਗਾਜ ਡਿੱਗਣ ਦਾ ਖਦਸ਼ਾ ਹੈ, ਕਿਉਂਕਿ ਮੇਜ਼ਬਾਨ ਟੀਮ ਮੀਂਹ ਕਾਰਨ ਬੁੱਧਵਾਰ ਸਵੇਰੇ ਨੂੰ ਅਭਿਆਸ ਨਹੀਂ ਕਰ ਸਕੀ। ਮੌਸਮ ਵਿਭਾਗ ਨੇ 18 ਨਵੰਬਰ ਤੱਕ ਵਰਖਾ ਦੀ ਚਿਤਾਵਨੀ ਦਿੱਤੀ ਹੈ। ਭਾਰਤੀ ਕ੍ਰਿਕਟ ਟੀਮ ਵੱਲੋਂ ਕਿਹਾ ਗਿਆ ਹੈ, 'ਮੀਂਹ ਕਾਰਨ ਟੀਮ ਦੇ ਅਭਿਆਸ ਨੂੰ ਰੱਦ ਕਰ ਦਿੱਤਾ ਗਿਆ। ਟੀਮ ਫਿਲਹਾਲ ਹੋਟਲ 'ਚ ਹੀ ਰਹੇਗੀ।'
ਇਸ ਭਾਰਤੀ ਕ੍ਰਿਕਟਰ ਦੇ ਪੁੱਤਰ ਨੇ ਹੀ ਤੋੜਿਆ ਆਪਣੇ ਪਿਤਾ ਦਾ 30 ਸਾਲ ਪੁਰਾਣਾ ਰਿਕਾਰਡ
NEXT STORY