ਬੜੌਦਾ, (ਬਿਊਰੋ)— 29 ਸਾਲ ਪਹਿਲਾਂ ਭਾਰਤ ਦੇ ਸਾਬਕਾ ਵਿਕਟਕੀਪਰ ਨਯਨ ਮੋਂਗੀਆ ਨੇ ਅੰਡਰ-19 ਕ੍ਰਿਕਟ 'ਚ ਮੁੰਬਈ ਦੇ ਖਿਲਾਫ ਦੋਹਰਾ ਸੈਂਕੜਾ ਜੜਿਆ ਸੀ। ਹੁਣ ਉਨ੍ਹਾਂ ਦੇ ਪੁੱਤਰ ਮੋਹਿਤ ਮੋਂਗੀਆ ਨੇ ਉਨ੍ਹਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਮੋਹਿਤ ਮੋਂਗੀਆ ਨੇ ਅੰਡਰ-19 ਕੂਚ ਬਿਹਾਰ ਟਰਾਫੀ 'ਚ ਕੇਰਲ ਦੇ ਖਿਲਾਫ 246 ਗੇਂਦਾਂ 'ਚ 240 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ ਇਸੇ ਦੇ ਨਾਲ ਅੰਡਰ-19 ਕ੍ਰਿਕਟ 'ਚ ਬੜੌਦਾ ਵੱਲੋਂ ਬਣਾਏ ਗਏ ਸਭ ਤੋਂ ਜ਼ਿਆਦਾ ਸਕੋਰ ਦੇ ਪਿਤਾ ਨਯਨ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਨਯਨ ਮੋਂਗੀਆ ਨੇ 1988 'ਚ ਮੁੰਬਈ ਦੇ ਖਿਲਾਫ 224 ਦੌੜਾਂ ਦੀ ਪਾਰੀ ਖੇਡੀ ਸੀ। ਪੁੱਤਰ ਦੀ ਇਸ ਉਪਲਬਧੀ 'ਤੇ ਨਯਨ ਮੋਂਗੀਆ ਨੇ ਕਿਹਾ, ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਪੁੱਤਰ ਨੇ ਮੇਰਾ ਰਿਕਾਰਡ ਤੋੜਿਆ ਹੈ। ਮੋਹਿਤ ਬਹੁਤ ਵਧੀਆ ਖੇਡ ਰਿਹਾ ਹੈ ਅਤੇ ਉਹ ਦੋਹਰੇ ਸੈਂਕੜੇ ਦਾ ਹੱਕਦਾਰ ਸੀ।
ਸਾਲ ਬੀਤ ਜਾਣ ਦੇ ਬਾਵਜੂਦ ਕਬੱਡੀ ਵਰਲਡ ਕੱਪ ਜੇਤੂਆਂ ਨੂੰ ਨਹੀਂ ਦਿੱਤੀ ਗਈ ਇਨਾਮੀ ਰਕਮ
NEXT STORY