ਰਾਵਲਪਿੰਡੀ : ਰਾਤ ਭਰ ਪਏ ਮੀਂਹ ਤੇ ਖਰਾਬ ਰੌਸ਼ਨੀ ਦੇ ਕਾਰਣ ਪਾਕਿਸਤਾਨ ਦੀ ਧਰਤੀ 'ਤੇ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਹੋ ਰਹੇ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੀ ਖੇਡ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤੀ ਗਈ । ਪਾਕਿਸਤਾਨ ਤੇ ਸ਼੍ਰੀਲੰਕਾ ਦੀਆਂ ਟੀਮਾਂ ਖਰਾਬ ਮੌਸਮ ਕਾਰਣ ਇਸਲਾਮਬਾਦ ਵਿਚ ਆਪਣੇ ਹੋਟਲਾਂ ਵਿਚ ਹੀ ਰੁਕੀਆਂ ਰਹੀਆਂ ਤੇ ਸਟੇਡੀਅਮ ਵਿਚ ਨਹੀਂ ਆਈਆਂ। ਮੈਦਾਨ ਕਰਮਚਾਰੀਆਂ ਨੇ ਪਿੱਚ ਨੂੰ ਢਕਣ ਲਈ ਇਸਤੇਮਲ ਕੀਤੇ ਜ ਰਹੇ ਕਵਰ ਦੇ ਉਪਰੋਂ ਪਾਣੀ ਸੁਖਾਇਆ ਤੇ ਸੁਪਰ ਸੋਪਰ ਦਾ ਵੀ ਇਸਤੇਮਾਲ ਕੀਤਾ ਪਰ ਅਸਮਾਨ ਵਿਚ ਛਾਏ ਬੱਦਲ ਤੇ ਖਰਾਬ ਰੌਸ਼ਨੀ ਦੇ ਕਾਰਣ ਮੈਦਾਨੀ ਅੰਪਾਇਰਾਂ ਰਿਚਰਡ ਕੈਟਲਬੋਰੋ ਤੇ ਮਾਈਕਲ ਗਫ ਨੇ ਸਥਾਨਕ ਸਮੇਂ ਅਨੁਸਾਰ 12 ਵਜੇ ਦਿਨ ਦੀ ਖੇਡ ਰੱਦ ਕਰਨ ਦਾ ਫੈਸਲਾ ਕੀਤਾ।

ਸ਼੍ਰੀਲੰਕਾ ਨੇ ਪਹਿਲੇ ਦਿਨ ਟਾਸ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਖਰਾਬ ਰੌਸ਼ਨੀ ਕਾਰਣ ਪਹਿਲੇ ਦਿਨ 68.1 ਓਵਰਾਂ ਦੀ ਹੀ ਖੇਡ ਹੋ ਸਕਦੀ ਜਦਕਿ ਦੂਜੇ ਦਿਨ ਸਿਰਫ 18.2 ਓਵਰ ਸੁੱਟੇ ਜਾ ਸਕੇ। ਤੀਜੇ ਦਿਨ ਵੀ ਸਿਰਫ 5.2 ਓਵਰਾਂ ਦੀ ਖੇਡ ਹੋ ਸਕੀ। ਸ਼੍ਰੀਲੰਕਾ ਨੇ ਪਹਿਲੀ ਪਾਰੀ ਿਵਚ 6 ਵਿਕਟਾਂ 'ਤੇ 282 ਦੌੜਾਂ ਬਣਾ ਲਈਆਂ ਹਨ। ਧਨੰਜਯ ਡਿਸਿਲਵਾ 87 ਜਦਕਿ ਦਿਲਰੁਬਾਨ ਪਰੇਰਾ 6 ਦੌੜਾਂ ਬਣਾ ਕੇ ਖੇਡ ਰਿਹਾ ਹੈ। ਐਤਾਵਰ ਨੂੰ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਚਾਰ ਦਿਨ ਵਿਚ ਇੰਨੇ ਸਾਰੇ ਓਵਰਾਂ ਤਕ ਖੇਡ ਨਾ ਹੋਣ ਕਾਰਨ ਮੈਚ ਵਿਚ ਨਤੀਜੇ ਦੀ ਸੰਭਾਵਨਾ ਬੇਹੱਦ ਘੱਟ ਹੈ। ਦੂਜਾ ਟੈਸਟ ਕਰਾਚੀ ਵਿਚ 19 ਦਸੰਬਰ ਤੋਂ ਖੇਡਿਆ ਜਾਵੇਗਾ। ਮਾਰਚ 2009 ਵਿਚ ਸ਼੍ਰੀਲੰਕਾ ਦੀ ਟੀਮ 'ਤੇ ਅੱਤਵਾਦੀ ਹਮਲੇ ਵਚ 8 ਲੋਕਾਂ ਦੀ ਮੌਤ ਤੋਂ ਬਾਅਦ ਇਹ ਪਾਕਿਸਤਾਨ ਦੀ ਧਰਤੀ 'ਤੇ ਪਹਿਲਾ ਟੈਸਟ ਹੈ।
ਬੱਲੇਬਾਜ਼ੀ 'ਚ ਮਦਦ ਕਰਨ ਵਾਲੇ ਵੇਟਰ ਦੀ ਸਚਿਨ ਤੇਂਦੁਲਕਰ ਨੂੰ ਭਾਲ, ਟਵਿੱਟਰ 'ਤੇ ਮੰਗੀ ਮਦਦ
NEXT STORY