ਮੁੰਬਈ (ਵਾਰਤਾ)- ਆਈ.ਪੀ.ਐੱਲ. ਵਿਚ ਇਸ ਵਾਰ ਨਹੀਂ ਖ਼ਰੀਦੇ ਗਏ ਸੁਰੇਸ਼ ਰੈਨਾ ਅਤੇ ਭਾਰਤੀ ਟੀਮ ਦੇ ਕੋਚ ਅਹੁਦੇ ਤੋਂ ਹਟਣ ਵਾਲੇ ਰਵੀ ਸ਼ਾਸਤਰੀ ਨੂੰ ਆਈ.ਪੀ.ਐੱਲ. ਦੀ ਕਮੈਂਟਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਆਈ.ਪੀ.ਐੱਲ. ਦੇ ਅਧਿਕਾਰਤ ਪ੍ਰਸਾਰਕ ਡਿਜ਼ਨੀ ਸਟਾਰ ਨੇ ਸਟਾਰ ਖਿਡਾਰੀਆਂ ਨਾਲ ਲੈਸ ਕਮੈਂਟਰੀ ਪੈਨਲ ਦਾ ਬੁੱਧਵਾਰ ਨੂੰ ਐਲਾਨ ਕੀਤਾ।
ਆਈ.ਪੀ.ਐੱਲ. ਦੇ 15ਵੇਂ ਐਡੀਸ਼ਨ ਲਈ ਅੰਗਰੇਜੀ, ਹਿੰਦੀ, ਤਮਿਲ, ਤੇਲਗੂ, ਕੰਨੜ, ਮਰਾਠੀ, ਮਲਿਆਲਮ, ਬੰਗਾਲੀ ਅਤੇ ਗੁਜਰਾਤੀ ਵਿਚ ਕਮੈਂਟਰੀ ਕੀਤੀ ਜਾਵੇਗੀ। ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਸਟਾਰ ਕਮੈਂਟਰੀ ਪੈਨਲ ਵਿਚ ਵਾਪਸੀ ਕਰਨਗੇ, ਜਦਕਿ ਸੁਰੇਸ਼ ਰੈਨਾ, ਪੀਯੂਸ਼ ਚਾਵਲਾ, ਧਵਨ ਕੁਲਕਰਨੀ ਅਤੇ ਹਰਭਜਨ ਸਿੰਘ ਆਪਣਾ ਡੈਬਿਊ ਕਰਨਗੇ।
ਪ੍ਰਸ਼ੰਸਕਾਂ ਨੂੰ ਆਈ.ਪੀ.ਐੱਲ. ਨਾਲ ਜੋੜਨ ਲਈ ਡਿਜ਼ਨੀ ਸਟਾਰ 9 ਭਾਸ਼ਾਵਾਂ ਵਿਚ ਇਸ ਸੀਜ਼ਨ ਵਿਚ ਕਮੈਂਟਰੀ ਕਰੇਗਾ। ਨਵੀਂ ਟੀਮ ਗੁਜਰਾਤ ਟਾਈਟਨਸ ਦੇ ਆਉਣ ਨਾਲ ਗੁਜਰਾਤੀ ਨੂੰ ਵੀ ਕਮੈਂਟਰੀ ਪੈਨਲ ਨਾਲ ਜੋੜ ਦਿੱਤਾ ਗਿਆ ਹੈ।
IPL ਸਟੇਡੀਅਮ 'ਚ ਦਰਸ਼ਕਾਂ ਦਾ ਸੁਆਗਤ ਕਰਨ ਲਈ ਤਿਆਰ, 25 ਫ਼ੀਸਦੀ ਲੋਕਾਂ ਨੂੰ ਮਿਲੀ ਇਜਾਜ਼ਤ
NEXT STORY