ਕਰਾਚੀ- ਭ੍ਰਿਸ਼ਟਾਚਾਰ ਦੇ ਤਾਜ਼ਾ ਮਾਮਲੇ ਤੋਂ ਦੁਖੀ ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਦੋਸ਼ੀ ਖਿਡਾਰੀਆਂ 'ਤੇ ਲਾਈਫ ਟਾਈਮ ਪਾਬੰਦੀ ਲਾਉਣ ਦਾ ਕਾਨੂੰਨ ਲਿਆਉਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਵੀਰਵਾਰ ਨੂੰ ਸਪਾਟ ਫਿਕਸਿੰਗ ਦੇ ਲਈ ਸੰਪਰਕ ਕੀਤੇ ਜਾਣ ਦੀ ਜਾਣਕਾਰੀ ਨਹੀਂ ਦੇਣ ਦੇ ਕਾਰਨ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਪੂਰੀ ਹੋਣ ਤਕ ਅਕਮਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ। ਰਾਜਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਮੈਂ ਬਹੁਤ ਨਿਰਾਸ਼ ਹਾਂ ਅਜਿਹਾ ਲੱਗ ਰਿਹਾ ਹੈ ਕਿ ਸ਼ਾਰਜੀਲ ਤੇ ਖਾਲਿਦ ਲਤੀਫ ਘਟਨਾ ਕੱਲ ਹੀ ਹੋਈ ਸੀ ਤੇ ਹੁਣ ਇਹ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮੈਂ ਬਹੁਤ ਨਾਰਾਜ਼ ਹਾਂ ਕਿ ਇਹ ਸਭ ਪਾਕਿਸਤਾਨ ਕ੍ਰਿਕਟ 'ਚ ਹੁੰਦਾ ਰਹਿੰਦਾ ਹੈ। ਮੈਂ ਨਿਸ਼ਚਿਤ ਤੌਰ ਨਾਲ ਚਾਹੁੰਦਾ ਹਾਂ ਕਿ ਸਾਰੇ ਦੋਸ਼ੀਆਂ ਖਿਡਾਰੀਆਂ 'ਤੇ ਸਜ਼ਾ ਦੇ ਲਈ ਸੰਸਦ 'ਚ ਕੋਈ ਕਾਨੂੰਨ ਪਾਸ ਹੋਵੇ।
ਸਾਬਕਾ ਹਾਕੀ ਕਪਤਾਨ ਸੂਰਜ ਲਤਾ ਨੇ ਪਤੀ ਵਿਰੁੱਧ ਘਰੇਲੂ ਹਿੰਸਾ ਦੀ ਕਰਵਾਈ ਸ਼ਿਕਾਇਤ ਦਰਜ
NEXT STORY