ਜੈਪੁਰ– ਰਾਜਸਥਾਨ ਰਾਇਲਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀਆਂ ਟੀਮਾਂ ਐਤਵਾਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਕ੍ਰਿਕਟ ਸਟੇਡੀਅਮ 'ਚ ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਜਿੱਤ ਦੀ ਰਾਹ ’ਤੇ ਪਰਤਣ ਦੇ ਇਰਾਦੇ ਨਾਲ ਮੈਦਾਨ ’ਤੇ ਉਤਰਨਗੀਆਂ ਤਾਂ ਸਲਾਮੀ ਬੱਲੇਬਾਜ਼ ਫਿਲ ਸਾਲਟ ਤੇ ਵਿਰਾਟ ਕੋਹਲੀ ਦੇ ਸਾਹਮਣੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਸਖਤ ਚੁਣੌਤੀ ਪੇਸ਼ ਕਰੇਗਾ। ਇਨ੍ਹਾਂ ਦੋਵਾਂ ਟੀਮ ਨੂੰ ਪਿਛਲੇ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਰ. ਸੀ. ਬੀ. ਨੂੰ ਦਿੱਲੀ ਕੈਪੀਟਲਸ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਰਾਜਸਥਾਨ ਨੂੰ ਗੁਜਰਾਤ ਟਾਈਟਨਜ਼ ਹੱਥੋਂ 58 ਦੌੜਾਂ ਨਾਲ ਕਰਾਰੀ ਹਾਰ ਮਿਲੀ। ਆਰ. ਸੀ. ਬੀ. 5 ਮੈਚਾਂ ਵਿਚ 3 ਜਿੱਤਾਂ ਦੇ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ ’ਤੇ ਹੈ ਜਦਕਿ ਰਾਜਸਥਾਨ ਇੰਨੇ ਹੀ ਮੈਚਾਂ ਵਿਚੋਂ 2 ਜਿੱਤਾਂ ਦੇ ਨਾਲ 7ਵੇਂ ਸਥਾਨ ’ਤੇ ਹੈ।
ਆਈ. ਪੀ. ਐੱਲ. ਦੇ ਇਸ ਸੈਸ਼ਨ ਵਿਚ ਸ਼ੁਰੂਆਤੀ ਮੈਚ ਵਿਚ ਇਸ ਲੀਗ ਵਿਚ ਸਭ ਤੋਂ ਵੱਧ ਦੌੜਾਂ ਦੇਣ ਵਾਲਾ ਗੇਂਦਬਾਜ਼ ਬਣਿਆ ਆਰਚਰ ਲੈਅ ਵਿਚ ਚੱਲ ਰਹੇ ਕਪਤਾਨ ਸ਼੍ਰੇਅਸ ਅਈਅਰ ਨੂੰ 148.6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਗੇਂਦ ’ਤੇ ਬੋਲਡ ਕਰਨਾ ਸ਼ਾਮਲ ਹੈ। ਉਸ ਨੇ ਗੁਜਰਾਤ ਟਾਈਟਨਜ਼ ਵਿਰੁੱਧ 152.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ ਜਦਕਿ 147.7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਇਨਸਵਿੰਗਰ ’ਤੇ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਝਕਾਨੀ ਦੇ ਕੇ ਪੈਵੇਲੀਅਨ ਭੇਜਣ ਵਿਚ ਸਫਲ ਰਿਹਾ।
ਇਹ ਵੀ ਪੜ੍ਹੋ : ਸਫੈਦ ਗੇਂਦ ਦੇ ਰੂਪ ਦਾ ਬਾਦਸ਼ਾਹ ਸਾਬਤ ਹੋ ਰਿਹੈ ਕੇ. ਐੱਲ. ਰਾਹੁਲ
ਆਰਚਰ ਸਾਹਮਣੇ ਐਤਵਾਰ ਨੂੰ ਕੋਹਲੀ (186 ਦੌੜਾਂ) ਤੇ ਇੰਗਲੈਂਡ ਟੀਮ ਦੇ ਸਾਥੀ ਖਿਡਾਰੀ ਸਾਲਟ (143) ਦੀ ਹਮਲਾਵਰ ਜੋੜੀ ਨੂੰ ਰੋਕਣ ਦੀ ਚੁਣੌਤੀ ਹੋਵੇਗੀ। ਇਹ ਜੋੜੀ ਕੁਝ ਹੀ ਓਵਰਾਂ ਵਿਚ ਮੈਚ ਨੂੰ ਵਿਰੋਧੀ ਟੀਮ ਦੀ ਪਕੜ ਤੋਂ ਦੂਰ ਕਰਨ ਦੀ ਸਮਰੱਥਾ ਰੱਖਦੀ ਹੈ। ਆਰਚਰ ਤੋਂ ਇਲਾਵਾ ਰਾਜਸਥਾਨ ਲਈ ਗੇਂਦਬਾਜ਼ੀ ਵਿਚ ਸਿਰਫ ਸੰਦੀਪ ਸ਼ਰਮਾ ਹੀ ਪ੍ਰਭਾਵਿਤ ਕਰ ਸਕਿਆ ਹੈ।
ਆਰ. ਸੀ. ਬੀ. ਦੇ ਬੱਲੇਬਾਜ਼ ਟੀਮ ਦੀ ਇਸ ਖਾਮੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ। ਅਜਿਹੇ ਵਿਚ ਟੀਮ ਨੂੰ ਸ਼੍ਰੀਲੰਕਾ ਦੇ ਵਾਨਿੰਦੂ ਹਸਰੰਗਾ ਤੇ ਮਹੀਸ਼ਾ ਤੀਕਸ਼ਣਾ ਦੀ ਸਪਿੰਨ ਜੋੜੀ ਤੋਂ ਵਿਚਾਲੇ ਦੇ ਓਵਰਾਂ ਵਿਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਕੋਹਲੀ ਨੇ ਹੁਣ ਤੱਕ ਦੋ ਅਰਧ ਸੈਂਕੜੇ ਲਾਏ ਹਨ ਪਰ ਸਲਾਟ ਕੋਲ ਬੇਹੱਦ ਹਮਲਾਵਰ ਰਵੱਈਏ ਦੇ ਨਾਲ ਬੱਲੇਬਾਜ਼ੀ ਕਰਨ ਦੀ ਸਮਰੱਥਾ ਹੈ। ਦੇਵਦੱਤ ਪੱਡੀਕਲ ਵੀ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਵੇਗਾ ਤਾਂ ਉੱਥੇ ਹੀ, ਕਪਤਾਨ ਰਜਤ ਪਾਟੀਦਾਰ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਣਾ ਚਾਹੇਗਾ। ਟਿਮ ਡੇਵਿਡ ਤੇ ਲਿਆਮ ਲਿਵਿੰਗਸਟੋਨ ਦੇ ਕੋਲ ਕਿਸੇ ਵੀ ਗੇਂਦਬਾਜ਼ ਵਿਰੁੱਧ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਸਮਰੱਥਾ ਟੀਮ ਦੀ ਬੱਲੇਬਾਜ਼ੀ ਨੂੰ ਕਾਫੀ ਮਜ਼ਬੂਤ ਬਣਾਉਂਦੀ ਹੈ। ਆਪਣੇ ਪਹਿਲੇ ਆਈ. ਪੀ. ਐੱਲ. ਖਿਤਾਬ ਦੀ ਭਾਲ ਵਿਚ ਲੱਗੀ ਇਸ ਟੀਮ ਕੋਲ ਜੋਸ਼ ਹੇਜ਼ਲਵੱੁਡ ਤੇ ਭੁਵਨੇਸ਼ਵਰ ਕੁਮਾਰ ਵਰਗੇ ਤਜਰਬੇਕਾਰ ਤੇਜ਼ ਗੇਂਦਬਾਜ਼ ਹਨ ਪਰ ਸਪਿੰਨ ਗੇਂਦਬਾਜ਼ਾਂ ਨੂੰ ਥੋੜ੍ਹਾ ਹੋਰ ਨਿਰੰਤਰ ਪ੍ਰਦਰਸ਼ਨ ਕਰਨ ਦੀ ਲੋੜ ਹੈ। ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਇਸ ਮੈਚ ਵਿਚ ਆਪਣੇ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਉਮੀਦ ਹੋਵੇਗੀ।
ਟੀਮ ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਵਿਰੁੱਧ 159 ਦੌੜਾਂ ’ਤੇ ਆਊਟ ਹੋ ਗਈ ਸੀ। ਉਸਦੇ ਕੋਲ ਚੋਟੀਕ੍ਰਮ ਵਿਚ ਸੰਜੂ ਸੈਮਸਨ, ਰਿਆਨ ਪ੍ਰਾਗ, ਯਸ਼ਸਵੀ ਜਾਇਸਵਾਲ ਤੇ ਨਿਤੀਸ਼ ਰਾਣਾ ਦੇ ਨਾਲ ਹਮਲਾਵਰ ਬੱਲੇਬਾਜ਼ੀ ਕਰਨ ਦੀ ਸਮਰੱਥਾ ਹੈ। ਇਸਦੇ ਨਾਲ ਹੀ ਹੇਠਲੇ ਕ੍ਰਮ ਵਿਚ ਧਰੁਵ ਜੁਰੇਲ ਤੇ ਸ਼ਿਮਰੋਨ ਹੈੱਟਮਾਇਰ ਦੀ ਧਮਾਕੇਦਾਰ ਜੋੜੀ ਮੌਜੂਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਿਟੀ ਜ਼ਿੰਟਾ ਨੂੰ 'ਦੁਸ਼ਮਣ' 'ਤੇ ਆਇਆ ਪਿਆਰ, ਮੈਦਾਨ 'ਚ ਇੰਝ ਕੀਤਾ ਖੁੱਲ੍ਹ ਕੇ ਇਜ਼ਹਾਰ!
NEXT STORY