ਜੈਪੁਰ– ਆਈਪੀਐੱਲ 2025 ਦਾ 50ਵਾਂ ਮੈਚ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਤੇ ਮੁੰਬਈ ਇੰਡੀਅਨਜ਼ ਦਰਮਿਆਨ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਪਿਛਲੇ ਮੈਚ ਵਿਚ 14 ਸਾਲਾ ਵੈਭਵ ਸੂਰਯਵੰਸ਼ੀ ਦੀ ਧਮਾਕੇਦਾਰ ਪਾਰੀ ਨਾਲ ਜਿੱਤ ਦਰਜ ਕਰਨ ਵਾਲੀ ਰਾਜਸਥਾਨ ਰਾਇਲਜ਼ ਦੀ ਟੀਮ ਅੱਜ ਮੁੰਬਈ ਇੰਡੀਅਨਜ਼ ਵਿਰੁੱਧ ਨਵੇਂ ਜੋਸ਼ ਨਾਲ ਉਤਰੇਗੀ ਤਾਂ ਉਸਦਾ ਟੀਚਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ 5 ਵਾਰ ਦੀ ਚੈਂਪੀਅਨ ਦੀ ਜੇਤੂ ਮੁਹਿੰਮ ਰੋਕਣਾ ਹੋਵੇਗਾ।
ਰਾਜਸਥਾਨ ਰਾਇਲਜ਼ ਕੋਲ ਅਗਰ-ਮਗਰ ਦੀ ਮੁਸ਼ਕਿਲ ਸਥਿਤੀ ਦੌਰਾਨ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀ ਧੁੰਦਲੀ ਉਮੀਦ ਹੈ। ਉਸ ਨੂੰ ਸੂਰਯਵੰਸ਼ੀ ਦੇ ਰੂਪ ਵਿਚ ਆਸ ਦੀ ਕਿਰਣ ਮਿਲ ਗਈ ਹੈ। ਕਪਤਾਨ ਸੰਜੂ ਸੈਮਸਨ ਦੇ ਸਾਈਡ ਸਟ੍ਰੇਨ ਦੇ ਕਾਰਨ ਬਾਹਰ ਹੋਣ ਨਾਲ ਸੂਰਯਵੰਸ਼ੀ ਨੂੰ ਡੈਬਿਊ ਦਾ ਮੌਕਾ ਮਿਲਿਆ ਤੇ ਉਸ ਨੂੰ ਕ੍ਰਿਕਟ ਜਗਤ ਵਿਚ ਚਰਚਾ ਦਾ ਵਿਸ਼ਾ ਬਣਨ ਵਿਚ ਸਿਰਫ ਤਿੰਨ ਪਾਰੀਆਂ ਲੱਗੀਆਂ। ਸੈਮਸਨ ਨੇ ਆਪਣਾ ਅਾਖਰੀ ਮੈਚ 16 ਅਪ੍ਰੈਲ ਨੂੰ ਖੇਡਿਆ ਸੀ ਤੇ ਉਸਦੀ ਵਾਪਸੀ ਨੂੰ ਲੈ ਕੇ ਕੋਈ ਸਪੱਸ਼ਟ ਨਹੀਂ ਹੈ, ਜਿਸ ਨਾਲ ਸੂਰਯਵੰਸ਼ੀ ਤੇ ਯਸ਼ਸਵੀ ਜਾਇਸਵਾਲ ਨੂੰ ਫਿਰ ਤੋਂ ਪਾਰੀ ਦੀ ਸ਼ੁਰੂਆਤ ਕਰਨੀ ਪਵੇਗੀ। ਗੁਜਰਾਤ ਟਾਈਟਨਜ਼ ਵਿਰੁੱਧ ਇਨ੍ਹਾਂ ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 166 ਦੌੜਾਂ ਦੀ ਸਾਂਝੇਦਾਰੀ ਨਾਲ ਰਾਇਲਜ਼ ਨੇ 210 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ ਸੀ।
ਇਹ ਵੀ ਪੜ੍ਹੋ : 35 ਗੇਂਦਾਂ 'ਚ ਸੈਂਕੜਾ... ਤੇ ਇਨਾਮ 'ਚ ਮਿਲੀ ਮਰਸੀਡੀਜ਼! ਵੈਭਵ ਸੂਰਿਆਵੰਸ਼ੀ ਹੋਇਆ ਮਾਲਾਮਾਲ
ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗੇਂਦਬਾਜ਼ਾਂ ਨੂੰ ਚੁਣੌਤੀ ਦੇਣ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਖੱਬੇ ਹੱਥ ਦਾ ਬੱਲੇਬਾਜ਼ ਸੂਰਵਯੰਸ਼ੀ ਦੁਨੀਆ ਦੇ ਸਰਵੋਤਮ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਿਸ ਤਰ੍ਹਾਂ ਨਾਲ ਕਰਦਾ ਹੈ। ਰਾਜਸਥਾਨ ਦੇ ਹੇਠਲੇ ਮੱਧਕ੍ਰਮ ਵਿਚ ਸ਼ਿਮਰੋਨ ਹੈੱਟਮਾਇਰ ’ਤੇ ਦਬਾਅ ਹੋਵੇਗਾ ਜਿਹੜਾ ਇਸ ਸੈਸ਼ਨ ਵਿਚ ਅਜੇ ਤੱਕਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਉਸਦੇ ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਜੋਫ੍ਰਾ ਆਰਚਰ ਨੇ ਸਫਲਤਾ ਜ਼ਰੂਰ ਦਿਵਾਈ ਪਰ ਉਸ ਨੇ ਲੱਗਭਗ 10 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦਿੱਤੀਆਂ। ਸੰਦੀਪ ਸ਼ਰਮਾ ਵੀ ਥੋੜ੍ਹਾ ਮਹਿੰਗਾ ਸਾਬਤ ਹੋਇਆ ਹੈ। ਅਸਲ ਵਿਚ ਰਾਜਸਥਾਨ ਦੇ ਕਿਸੇ ਵੀ ਪ੍ਰਮੁੱਖ ਗੇਂਦਬਾਜ਼ ਦੀ ਇਕਾਨਮੀ ਰੇਟ 9 ਤੋਂ ਘੱਟ ਨਹੀਂ ਹੈ।
ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਲਈ ਬੁਮਰਾਹ ਦੀ ਵਾਪਸੀ ਸੁਖਦ ਰਹੀ ਹੈ। ਮੁੰਬਈ ਦੀ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਪਰ ਟੀਮ ਨੇ ਹੁਣ 5 ਮੈਚ ਜਿੱਤ ਲਏ ਹਨ ਤੇ ਉਸਦੀ ਜੇਤੂ ਮੁਹਿੰਮ ਨੂੰ ਰੋਕਣਾ ਕਿਸੇ ਵੀ ਟੀਮ ਲਈ ਆਸਾਨ ਨਹੀਂ ਹੋਵੇਗਾ। ਪਿਛਲੇ ਮੈਚ ਵਿਚ ਮੁੰਬਈ ਲਈ ਹਾਂ-ਪੱਖੀ ਪਹਿਲੂ ਕੌਰਬਿਨ ਬਾਸ਼ ਦਾ ਪ੍ਰਦਰਸ਼ਨ ਸੀ, ਜਿਸ ਨੇ ਇਕ ਵਿਕਟ ਲੈਣ ਤੋਂ ਇਲਾਵਾ 200 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਸੂਰਯਕੁਮਾਰ ਯਾਦਵ ਤੇ ਰੋਹਿਤ ਸ਼ਰਮਾ ਵਰਗੇ ਖਿਡਾਰੀ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਰਹੇ ਹਨ ਜਿਹੜਾ ਵਿਰੋਧੀ ਟੀਮਾਂ ਲਈ ਇਕ ਅਸ਼ੁਭ ਸੰਕੇਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ! ਧਾਕੜ ਖਿਡਾਰੀ ਪੂਰੇ ਟੂਰਨਾਮੈਂਟ 'ਚੋਂ ਹੋ ਸਕਦੈ ਬਾਹਰ
NEXT STORY