ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦੇ ਮੌਜੂਦਾ ਸੀਜ਼ਨ 'ਚ ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ ਲੱਗਾ ਹੈ। ਉਸ ਦੇ ਤੇਜ਼ ਗੇਂਦਬਾਜ਼ ਨਾਥਨ ਕੂਲਟਰ ਨਾਈਲ ਨੂੰ ਟੂਰਨਾਮੈਂਟ ਦੇ ਬਾਕੀ ਹਿੱਸੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਇਸ ਸੀਜ਼ਨ 'ਚ ਸਿਰਫ਼ ਇਕ ਮੈਚ ਖੇਡਿਆ। ਤੇਜ਼ ਗੇਂਦਬਾਜ਼ ਨੂੰ ਉਸ ਮੈਚ 'ਚ ਸੱਟ ਲੱਗੀ ਸੀ ਤੇ ਉਹ ਮੈਦਾਨ ਤੋਂ ਬਾਹਰ ਚਲੇ ਗਏ ਸਨ।
ਇਹ ਵੀ ਪੜ੍ਹੋ : ਬਾਇਓ ਬਬਲ ਨੂੰ ਲੈ ਕੇ BCCI ਕਰੇਗਾ ਵੱਡਾ ਫ਼ੈਸਲਾ, ਖਿਡਾਰੀਆਂ ਨੂੰ ਮਿਲੇਗੀ ਰਾਹਤ
ਉਹ ਅਗਲੇ ਦੋ ਮੈਚਾਂ 'ਚ ਨਹੀਂ ਖੇਡੇ ਤੇ ਆਖ਼ਰਕਾਰ ਟੂਰਨਾਮੈਂਟ 'ਚੋਂ ਬਾਹਰ ਹੋ ਗਏ। ਉਸ ਮੈਚ 'ਚ ਕੂਲਟਰ-ਨਾਈਲ ਨੇ ਆਪਣੇ ਤਿੰਨ ਓਵਰਾਂ 'ਚ 48 ਦੌੜਾਂ ਦੇ ਕੇ ਯਾਦਗਾਰ ਸ਼ੁਰੂਆਤ ਨਹੀਂ ਕੀਤੀ। ਰਾਜਸਥਾਨ ਨੇ ਅਧਿਕਾਰਤ ਬਿਆਨ ਨਾਲ ਆਸਟਰੇਲੀਆ ਦੇ ਇਸ ਤੇਜ਼ ਗੇਂਦਬਾਜ਼ ਨੂੰ ਵਿਦਾਈ ਦੇਣ ਦੀਆਂ ਖ਼ਬਰਾਂ ਦਾ ਖ਼ੁਲਾਸਾ ਕੀਤਾ। ਉਨ੍ਹਾਂ ਕਿਹਾ, ਅਸੀਂ ਫਿਰ ਮਿਲਾਂਗੇ, ਐੱਨ. ਸੀ. ਐੱਨ। ਛੇਤੀ ਠੀਕ ਹੋ ਜਾਵੋ। ਰਾਜਸਥਾਨ ਰਾਇਲਜ਼ ਨੇ ਮੈਗਾ ਨਿਲਾਮੀ 'ਚ ਕੂਲਟਰ-ਨਾਈਲ ਨੂੰ ਉਸ ਦੇ 2 ਕਰੋੜ ਰੁਪਏ ਦੇ ਬੇਸ ਪ੍ਰਾਈਜ਼ 'ਤੇ ਖ਼ਰੀਦਿਆ ਸੀ। ਫ੍ਰੈਂਚਾਈਜ਼ੀ ਨੇ ਅਜੇ ਤਕ ਉਸ ਦੀ ਜਗ੍ਹਾ ਦੂਜੇ ਬਦਲ ਦਾ ਐਲਾਨ ਨਹੀਂ ਕੀਤਾ ਹੈ ਤੇ ਉਹ ਕੂਲਟਰ-ਨਾਈਲ ਦੀ ਜਗ੍ਹਾ ਨਵੇਂ ਖਿਡਾਰੀਆਂ ਦੀ ਭਾਲ ਕਰਨ 'ਚ ਉਤਸੁਕ ਹੋਵੇਗੀ।
ਇਹ ਵੀ ਪੜ੍ਹੋ : ਕ੍ਰਿਪਾਲ ਸਿੰਘ ਨੇ ਤੋੜਿਆ 22 ਸਾਲ ਪੁਰਾਣਾ ਡਿਸਕਸ ਥਰੋਅ ਮੀਟ ਰਿਕਾਰਡ
ਇਸ ਦਰਮਿਆਨ ਰਾਜਸਥਾਨ ਰਾਇਲਜ਼ ਨੇ ਆਈ. ਪੀ. ਐੱਲ. 2022 'ਚ ਅਜੇ ਤਕ ਤਿੰਨ 'ਚੋਂ ਦੋ ਮੈਚ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 61 ਦੌੜਾਂ ਨਾਲ ਹਰਾਇਆ ਤੇ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ 23 ਦੌੜਾਂ ਨਾਲ ਜਿੱਤ ਹਾਸਲ ਕੀਤੀ। ਦੋਵੇਂ ਮੈਚਾਂ 'ਚ ਰਾਜਸਥਾਨ ਦੇ ਬੱਲੇਬਾਜ਼ਾਂ ਨੇ ਆਜ਼ਾਦ ਤੌਰ 'ਤੇ ਦੌੜਾਂ ਬਣਾਈਆਂ ਤੇ ਜੋਸ ਬਟਲਰ ਨੇ ਵੀ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਸੈਂਕੜਾ ਜੜਿਆ। ਗੇਂਦਬਾਜ਼ਾਂ ਨੇ ਵੀ ਵਿਰੋਧੀ ਬੱਲੇਬਾਜ਼ਾਂ ਨੂੰ ਰੋਕਣ ਲਈ ਕਦਮ ਅੱਗੇ ਵਧਾਏ ਤੇ ਆਖ਼ਰਕਾਰ ਟੀਮ ਨੂੰ ਆਪਣੇ ਦੋਵੇਂ ਮੈਚ ਜਿੱਤਾਉਣ 'ਚ ਮਦਦ ਕੀਤੀ। ਹਾਲਾਂਕਿ ਉਹ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਕੁਲ 169 ਦੌੜਾਂ ਦਾ ਬਚਾਅ ਨਹੀਂ ਕਰ ਸਕੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਪਣੇ ਕੌਸ਼ਲ 'ਚ ਸੁਧਾਰ ਕਰਨ ਲਈ ਇਹ ਤਰੀਕਾ ਅਪਣਾਉਂਦੇ ਹਨ ਈਸ਼ਾਨ ਕਿਸ਼ਨ, ਖ਼ੁਦ ਕੀਤਾ ਖੁਲਾਸਾ
NEXT STORY