ਸਪੋਰਟਸ ਡੈਸਕ-ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਰਾਸ ਟੇਲਰ ਨੇ ਆਪਣੀ ਆਤਮਕਥਾ 'ਰਾਸ ਟੇਲਰ : ਬਲੈਕ ਐਂਡ ਵ੍ਹਾਈਟ 'ਚ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਲਿਖਿਆ ਹੈ ਕਿ ਆਈ.ਪੀ.ਐੱਲ. 'ਚ ਰਾਜਸਥਾਨ ਰਾਇਲਸ ਵੱਲੋਂ ਖੇਡਦੇ ਹੋਏ ਇਕ ਵਾਰ ਜ਼ੀਰੋ 'ਤੇ ਆਉਣ 'ਤੇ ਫ੍ਰੈਂਚਾਈਜ਼ੀ ਮਾਲਕ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤੇ ਸਨ। ਟੇਲਰ ਨੇ ਆਪਣੀ ਆਤਮਕਥਾ 'ਚ ਨਿਊਜ਼ੀਲੈਂਡ ਕ੍ਰਿਕਟ ਬੋਰਡ 'ਤੇ ਨਸਲਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ : ਸਦਨ 'ਚ ਬਿੱਲ ਪੇਸ਼, ਹਿਮਾਚਲ ਪ੍ਰਦੇਸ਼ 'ਚ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਤਾਂ ਹੋਵੇਗੀ 10 ਸਾਲ ਦੀ ਜੇਲ੍ਹ
ਨਿਊਜ਼ੀਲੈਂਡ ਲਈ 16 ਸਾਲ ਖੇਡਣ ਵਾਲੇ ਟੇਲਰ ਨੇ ਆਪਣੀ ਆਤਮਕਥਾ 'ਚ ਲਿਖਿਆ ਸੀ ਕਿ ਕਿਵੇਂ ਲਾਕਰ ਰੂਮ 'ਚ ਕਿਸ ਤਰ੍ਹਾਂ ਉਨ੍ਹਾਂ ਨੂੰ ਨਸਲਵਾਦੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ। ਟੇਲਰ ਨੇ ਨਵੇਂ ਘਟਨਾਕ੍ਰਮ 'ਤੇ ਕਿਹਾ ਕਿ ਤੁਸੀਂ ਜਿਸ ਟੀਮ ਤੋਂ ਪੈਸੇ ਲੈਂਦੇ ਹੋ, ਉਸ ਸਮੇਂ ਇਹ ਸਾਬਤ ਕਰਨ ਲਈ ਬੇਤਾਬ ਰਹਿੰਦੇ ਹੋ ਕਿ ਤੁਸੀ ਇਸ ਦੇ ਯੋਗ ਹੋ। ਜੋ ਲੋਕ ਤੁਹਾਨੂੰ ਪੈਸੇ ਦਿੰਦੇ ਹਨ ਉਹ ਤੁਹਾਡੇ ਤੋਂ ਬਹੁਤ ਉਮੀਦਾਂ ਰੱਖਦੇ ਹਨ। ਇਹ ਪੇਸ਼ੇਵਰ ਖੇਡ ਅਤੇ ਮਨੁੱਖ ਸੁਭਾਅ ਨੂੰ ਦਰਸਾਉਂਦਾ ਹੈ। ਆਰ.ਸੀ.ਬੀ. ਨੇ ਮੇਰੇ 'ਤੇ ਜੋ ਭਰੋਸਾ ਜਤਾਇਆ ਸੀ ਮੈਂ ਉਸ ਦਾ ਭੁਗਤਾਨ ਕੀਤਾ ਸੀ। ਪਰ ਜਦ ਤੁਸੀਂ ਕਿਸੇ ਨਵੀਂ ਟੀਮ 'ਚ ਜਾਂਦੇ ਹੋ ਤਾਂ ਤੁਹਾਨੂੰ ਉਹ ਸਮਰਥਨ ਨਹੀਂ ਮਿਲਦਾ। ਤੁਸੀਂ ਕਦੇ ਵੀ ਅਰਾਮਦੇਹ ਮਹਿਸੂਸ ਨਹੀਂ ਕਰ ਪਾਉਂਦੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਬਿਨਾਂ ਸਕੋਰ ਦੇ ਦੋ ਜਾਂ ਤਿੰਨ ਗੇਮ ਖੇਡਦੇ ਹੋ ਤਾਂ ਤੁਸੀਂ ਠੰਡੇ ਬਸਤੇ 'ਚ ਆ ਜਾਂਦੇ ਹੋ।
ਇਹ ਵੀ ਪੜ੍ਹੋ :ਚੀਨ ਦੀ ਧਮਕੀ ਦਰਮਿਆਨ ਤਾਈਵਾਨ ਦੇ ਸਮਰਥਨ 'ਚ 'ਸ਼ਾਂਤ ਤੇ ਦ੍ਰਿੜ' ਕਦਮ ਚੁੱਕੇਗਾ ਅਮਰੀਕਾ : ਵ੍ਹਾਈਟ ਹਾਊਸ
ਹਾਲਾਂਕਿ, ਟੇਲਰ ਨੇ ਆਪਣੀ ਆਤਮਕਥਾ 'ਚ ਮੋਹਾਲੀ ਦੇ ਮੈਦਾਨ ਚ ਕਿੰਗਸ ਇਲੈਵਨ ਪੰਜਾਬ ਵਿਰੁੱਧ ਹੋਣ ਵਾਲੇ ਮੈਚ ਦਾ ਜ਼ਿਕਰ ਕੀਤਾ। 2011 'ਚ ਹੋਏ ਮੈਚ 'ਚ ਰਾਜਸਥਾਨ ਟੀਮ ਨੂੰ 195 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਪਿਆ ਸੀ। ਅਸੀਂ ਇਹ ਮੈਚ ਹਾਰ ਗਏ। ਮੈਂ ਜ਼ੀਰੋ 'ਤੇ ਆਉਟ ਹੋ ਗਿਆ ਸੀ। ਮੈਚ ਤੋਂ ਬਅਦ ਪੂਰੀ ਟੀਮ, ਸਹਿਯੋਗੀ ਸਟਾਫ ਅਤੇ ਪ੍ਰਬੰਧਨ ਹੋਟਲ ਦੀ ਸਭ ਤੋਂ ਉਪਰੀ ਮੰਜ਼ਿਲ 'ਤੇ ਸਥਿਤ ਬਾਰ 'ਚ ਸੀ। ਵਾਰਨੀ (ਸ਼ੇਨ ਵਾਰਨ) ਦੇ ਨਾਲ ਲਿਜ਼ ਹਰਲੇ ਵੀ ਸਨ। ਰਾਇਲਸ ਦੇ ਮਾਲਕਾਂ 'ਚੋਂ ਇਕ ਨੇ ਮੈਨੂੰ ਕਿਹਾ-ਰਾਸ, ਅਸੀਂ ਤੁਹਾਨੂੰ ਜ਼ੀਰੋ ਪਾਉਣ ਲਈ ਇਕ ਮਿਲੀਅਨ ਡਾਲਰ ਦਾ ਭੁਗਤਾਨ ਨਹੀਂ ਕੀਤਾ ਅਤੇ ਮੇਰੇ ਮੂੰਹ 'ਤੇ ਤਿੰਨ-ਚਾਰ ਥੱਪੜ ਮਾਰੇ।
ਟੇਲਰ ਨੇ ਲਿਖਿਆ- ਉਹ (ਫ੍ਰੈਂਚਾਈਜ਼ੀ ਮਾਲਕ) ਹੱਸ ਰਿਹਾ ਸੀ। ਹਾਲਾਂਕਿ ਉਸ ਨੇ ਥੱਪੜ ਜ਼ੋਰ ਨਾਲ ਨਹੀਂ ਮਾਰੇ ਸਨ ਪਰ ਮੈਨੂੰ ਯਕੀਨ ਨਹੀਂ ਹੋਇਆ ਕਿ ਪੂਰੀ ਤਰ੍ਹਾਂ ਨਾਲ ਡਰਾਮਾ-ਅਭਿਨੈ ਸੀ। ਮੈਂ ਇਨ੍ਹਾਂ ਹਲਾਤਾਂ 'ਚ ਇਸ ਨੂੰ ਮੁੱਦਾ ਨਹੀਂ ਬਣਾਉਣ ਜਾ ਰਿਹਾ ਸੀ ਪਰ ਮੈਂ ਪੇਸ਼ੇਵਰ ਖੇਡ ਮਾਹੌਲ 'ਚ ਅਜਿਹਾ ਹੋਣ ਦੀ ਮੈਂ ਕਲਪਨਾ ਨਹੀਂ ਕਰ ਸਕਦਾ ਸੀ। ਦੱਸ ਦੇਈਏ ਕਿ ਟੇਲਰ ਨੇ ਟੂਰਨਾਮੈਂਟ ਦੇ 2011 ਐਡੀਸ਼ਨ 'ਚ ਰਾਇਲਸ ਦੀ ਨੁਮਾਇੰਦਗੀ ਕੀਤੀ ਸੀ।
ਇਹ ਵੀ ਪੜ੍ਹੋ : ਮੈਕਸੀਕੋ ਦੇ ਸਰਹੱਦੀ ਸ਼ਹਿਰ 'ਚ ਹਿੰਸਾ ਦੌਰਾਨ 11 ਲੋਕਾਂ ਦੀ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿਸਤਾਨ ਦੇ ਚੋਟੀ ਦੇ ਕ੍ਰਿਕਟਰਾਂ ਨੇ ਕੇਂਦਰੀ ਕਰਾਰ ’ਤੇ ਕੀਤੇ ਦਸਤਖਤ
NEXT STORY