ਮੁੰਬਈ- ਚੇਤਨ ਸਕਾਰੀਆ (23 ਦੌੜਾਂ 'ਤੇ 2 ਵਿਕਟਾਂ) ਅਤੇ ਮਿਸ਼ੇਲ ਮਾਰਸ਼ (25 ਦੌੜਾਂ 'ਤੇ 2 ਵਿਕਟਾਂ) ਦੀ ਬਦੌਲਤ ਦਿੱਲੀ ਕੈਪੀਟਲਸ ਨੇ ਬੁੱਧਵਾਰ ਨੂੰ ਆਈ. ਪੀ. ਐੱਲ. ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 20 ਓਵਰਾਂ ਵਿਚ 160 ਦੌੜਾਂ 'ਤੇ ਰੋਕ ਦਿੱਤਾ। ਦਿੱਲੀ ਦੇ ਲਈ ਗੇਂਦਬਾਜ਼ੀ ਕਰਦੇ ਹੋਏ ਚੇਤਨ ਸਕਾਰੀਆ ਨੇ ਆਪਣੇ ਦੂਜੇ ਅਤੇ ਤੀਜੇ ਮੈਚ ਦੇ ਤੀਜੇ ਓਵਰ ਵਿਚ ਰਾਜਸਥਾਨ ਦੇ ਸਲਾਮੀ ਬੱਲੇਬਾਜ਼ ਜਾਸ ਬਟਲਰ ਨੂੰ ਸਿਰਫ 7 (11) ਦੌੜਾ 'ਤੇ ਆਊਟ ਕੀਤਾ।ਦੂਜੇ ਸਲਾਮੀ ਬੱਲੇਬਾਜ਼ ਯਸ਼ਲਵੀ ਵੀ ਪਾਰੀ ਦੇ 8ਵੇਂ ਓਵਰ ਵਿਚ 19 ਗੇਂਦਾਂ 'ਤੇ 19 ਦੌੜਾਂ ਬਣਾ ਕੇ ਆਊਟ ਹੋ ਗਏ।
ਇਹ ਵੀ ਪੜ੍ਹੋ : IPL 2022 : ਗੁਜਰਾਤ ਨੇ ਲਖਨਊ ਨੂੰ 62 ਦੌੜਾਂ ਨਾਲ ਹਰਾਇਆ
ਆਲਰਾਊਂਡਰ ਰਵੀਚੰਦਰਨ ਅਸ਼ਵਿਨ ਨੇ ਅਰਧ ਸੈਂਕੜਾ ਲਗਾ ਕੇ ਰਾਜਸਥਾਨ ਦੀ ਪਾਰੀ ਨੂੰ ਸੰਤੁਲਨ ਪ੍ਰਦਾਨ ਕੀਤਾ, ਹਾਲਾਂਕਿ ਵਿਚਾਲੇ ਦੇ ਓਵਰਾਂ ਵਿਚ ਰਾਜਸਥਾਨ ਨੇ ਤੇਜ਼ੀ ਨਾਲ ਵਿਕਟਾ ਗੁਆਈਆਂ ਅਤੇ ਦੇਵਦੱਤ ਪੱਡੀਕਲ ਦੇ 48 ਦੌੜਾਂ ਦੀ ਬਦੌਲਤ ਉਹ ਆਪਣੇ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਹੀ ਬਣਾ ਸਕੇ। ਦਿੱਲੀ ਦੇ ਲਈ ਸਕਾਰੀਆ ਨੇ ਆਪਣੇ ਚਾਰ ਓਵਰਾਂ ਵਿਚ 23 ਦੌੜਾਂ 'ਤੇ 2 ਵਿਕਟਾਂ ਲਈ ਜਦਕਿ ਮਾਰਸ਼ ਨੇ ਸਿਰਫ ਤਿੰਨ ਓਵਰ ਸੁੱਟ ਕੇ 2 ਵਿਕਟਾਂ ਦੇ ਬਦਲਵੇ 25 ਦੌੜਾਂ ਦਿੱਤੀਆਂ। 2 ਵਿਕਟ ਹਾਸਲ ਕਰਨ ਵਾਲੇ ਐਨਰਿਕ ਥੋੜੇ ਮਹਿੰਗੇ ਸਾਬਤ ਹੋਏ ਤੇ ਉਨ੍ਹਾਂ ਨੇ ਆਪਣੇ ਚਾਰ ਓਵਰਾਂ ਵਿਚ 39 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਦੇਵਦੱਤ ਪੱਡੀਕਲ ਨੇ 48 (30), ਯਸ਼ਸਵੀ ਨੇ 19 (19) ਅਤੇ ਰੈਸੀ ਵਾਨ ਦਰ ਦੁਸੇਂ ਨੇ 12 (10) ਦੌੜਾਂ ਬਣਾਈਆਂ। ਕਪਤਾਨ ਸੰਜੂ ਸੈਮਸਨ, ਬਟਲਰ ਅਤੇ ਰਿਆਨ ਪਰਾਗ ਦੋਹਰੇ ਅੰਕੜੇ ਨੂੰ ਪਾਰ ਨਹੀਂ ਕਰ ਸਕੇ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਡੈਫ ਓਲੰਪਿਕ 'ਚ ਜਿੱਤਿਆ ਸੋਨ ਤਗਮਾ, ਬ੍ਰਾਜ਼ੀਲ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਸੰਭਾਵਿਤ ਪਲੇਇੰਗ 11:-
ਰਾਜਸਥਾਨ ਰਾਇਲਜ਼ :- ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਦੇਵਦੱਤ ਪਡੀਕਲ, ਰੀਆਨ ਪਰਾਗ, ਜਿੰਮੀ ਨੀਸ਼ਮ/ਰਾਸੀ ਵੈਨ ਡੇਰ ਡੁਸੇਨ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਣਾ, ਯੁਜਵੇਂਦਰ ਚਾਹਲ, ਕੁਲਦੀਪ ਸੇਨ।
ਦਿੱਲੀ ਕੈਪੀਟਲਸ :- ਡੇਵਿਡ ਵਾਰਨਰ, ਸ਼੍ਰੀਕਰ ਭਾਰਤ, ਮਿਸ਼ੇਲ ਮਾਰਸ਼, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਰੋਵਮੈਨ ਪਾਵੇਲ, ਅਕਸ਼ਰ ਪਟੇਲ, ਰਿਪਲ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਖਲੀਲ ਅਹਿਮਦ, ਐਨਰਿਕ ਨਾਰਤਜੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਸਬੇਨ ਹੀਟ ਨੇ ਆਸਟਰੇਲੀਆਈ ਬੱਲੇਬਾਜ਼ ਕ੍ਰਿਸ ਲਿਨ ਨੂੰ ਕਿਹਾ ਅਲਵਿਦਾ
NEXT STORY