ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਤੇ ਲਖਨਊ ਸੁਪਰ ਜਾਇੰਟਸ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦਾ 20ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਰਾਜਸਥਾਨ ਨੇ ਤਿੰਨ ਮੈਚ ਖੇਡੇ ਹਨ ਤੇ 2 'ਚ ਜਿੱਤ ਦਰਜ ਕਰਕੇ 4 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਹੈ। ਜਦਕਿ ਲਖਨਊ ਦੀ ਟੀਮ 4 'ਚੋਂ 3 ਮੈਚ ਜਿੱਤ ਕੇ 6 ਅੰਕਾਂ ਦੇ ਨਾਲ ਪੁਆਇੰਟ ਟੇਬਲ ਚੌਥੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : IPL 2022 : ਅੱਜ ਦਿੱਲੀ ਦਾ ਸਾਹਮਣਾ ਕੋਲਕਾਤਾ ਨਾਲ, ਹੈੱਡ ਟੂ ਹੈੱਡ ਤੇ ਪਲੇਇੰਗ-11 'ਤੇ ਇਕ ਝਾਤ
ਪਿੱਚ ਰਿਪੋਰਟ
ਰਾਜਸਥਾਨ ਨੇ 14 ਮੈਚਾਂ 'ਚੋਂ ਇਸ ਸਥਾਨ 'ਤੇ 6 ਮੈਚ ਜਿੱਤੇ ਹਨ ਜਦਕਿ 8 ਗੁਆਏ ਹਨ, ਜਦਕਿ ਲਖਨਊ ਨੇ ਲਗਾਤਾਰ ਤਿੰਨ ਮੈਚ ਜਿੱਤਣ ਤੋਂ ਪਹਿਲਾਂ ਵਾਨਖੇੜੇ 'ਚ ਆਪਣਾ ਇਕਮਾਤਰ ਗੇਮ ਗੁਆਇਆ ਸੀ। ਖੇਡ 'ਚ ਬਾਅਦ 'ਚ ਤ੍ਰੇਲ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਦੋਵੇਂ ਟੀਮਾਂ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰਨਗੀਆਂ।
ਇਹ ਵੀ ਪੜ੍ਹੋ : ਨੀਦਰਲੈਂਡ ਨੇ ਲਿਆ ਹਾਰ ਦਾ ਬਦਲਾ, ਭਾਰਤ ਨੂੰ ਸ਼ੂਟਆਊਟ 'ਚ 3-1 ਨਾਲ ਹਰਾਇਆ
ਸੰਭਾਵਿਤ ਪਲੇਇੰਗ-11
ਰਾਜਸਥਾਨ ਰਾਇਲਜ਼ : ਜੋਸ ਬਟਲਰ, ਯਸ਼ਸਵੀ ਜਾਇਸਵਾਲ/ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਜਿੰਮੀ ਨੀਸ਼ਮ, ਨਵਦੀਪ ਸੈਣੀ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਣਾ, ਯੁਜਵੇਂਦਰ ਚਾਹਲ।
ਲਖਨਊ ਸੁਪਰ ਜਾਇੰਟਸ : ਕੇ. ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਐਵਿਨ ਲੁਈਸ , ਦੀਪਕ ਹੁੱਡਾ, ਆਯੁਸ਼ ਬਡੋਨੀ, ਕਰੁਣਾਲ ਪੰਡਯਾ, ਜੇਸਨ ਹੋਲਡਰ, ਕ੍ਰਿਸ਼ਣੱਪਾ ਗੌਤਮ, ਐਂਡ੍ਰਿਊ ਟਾਏ, ਰਵੀ ਬਿਸ਼ਨੋਈ, ਆਵੇਸ਼ ਖ਼ਾਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਉਮਰਾਨ ਮਲਿਕ ਬਣੇ IPL 2022 ਦੇ ਸਭ ਤੋਂ ਤੇਜ਼ ਗੇਂਦਬਾਜ਼, 153.1 ਦੀ ਸਪੀਡ ਦੀ ਕਲਿਕ
NEXT STORY