ਭੁਵਨੇਸ਼ਵਰ- ਵਿਸ਼ਵ ਦੀ ਨੰਬਰ ਇਕ ਮਹਿਲਾ ਹਾਕੀ ਟੀਮ ਨੀਦਰਲੈਂਡ ਨੇ ਭਾਰਤ ਤੋਂ ਮਿਲੀ ਸ਼ੁੱਕਰਵਾਰ ਨੂੰ ਮਿਲੀ ਹਾਰ ਦਾ ਬਦਲਾ ਲੈਂਦੇ ਹੋਏ ਉਸ ਨੂੰ ਸ਼ਨੀਵਾਰ ਇੱਥੇ ਕਲਿੰਗਾ ਸਟੇਡੀਅਮ 'ਚ ਮਹਿਲਾ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ 2021-22 ਮੈਚ ਵਿਚ ਸ਼ੂਟਆਊਟ 'ਚ 3-1 ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਨੀਦਰਲੈਂਡ ਨੂੰ ਸਖਤ ਚੁਣੌਤੀ ਦਿੱਤੀ ਅਤੇ ਮੈਚ ਨੂੰ 1-1 ਨਾਲ ਡਰਾਅ ਕਰਾਇਆ। ਮੈਚ ਕਿੰਨ ਰੋਮਾਂਚਕ ਅਤੇ ਸਖਤ ਰਿਹਾ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੂਰੇ ਮੈਚ ਵਿਚ ਕੁੱਲ 2 ਗੋਲ ਹੋਏ, ਜੋ ਪਹਿਲੇ ਅਤੇ ਆਖਰੀ ਕੁਆਰਟਰ ਵਿਚ ਹੋਏ।
ਇਹ ਖ਼ਬਰ ਪੜ੍ਹੋ- ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ
ਭਾਰਤ ਵਲੋਂ ਅਨੁਭਵੀ ਫਾਰਵਰਡ ਰਾਜਵਿੰਦਰ ਦੌਰ ਨੇ ਪਹਿਲੇ ਹੀ ਮਿੰਟ ਵਿਚ ਪੈਨਲਟੀ ਕਾਰਨਰ ਦੇ ਰਾਹੀ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਮੈਚ ਕਾਫੀ ਮੁਸ਼ਕਿਲ ਹੋ ਗਿਆ। ਦੋਵੇਂ ਹੀ ਟੀਮਾਂ ਇਕ-ਦੂਜੇ 'ਤੇ ਹਮਲੇ ਕਰ ਰਹੀਆਂ ਸਨ। ਦੇਖਦੇ ਹੀ ਦੇਖਦੇ ਤਿੰਨ ਕੁਆਰਟਰ ਅਤੇ ਚੌਥੇ ਕੁਆਰਟਰ ਦਾ ਅੱਧੇ ਤੋਂ ਜ਼ਿਆਦਾ ਖੇਡ ਖਤਮ ਹੋ ਗਿਆ ਪਰ ਸਕੋਰ ਅੱਗੇ ਨਹੀਂ ਵਧਿਆ। ਫਿਰ 54ਵੇਂ ਮਿੰਟ ਵਿਚ ਹਾਲਾਂਕਿ ਨੀਦਰਲੈਂਡ ਨੂੰ ਪੈਨਲਟੀ ਕਾਰਨਰ ਦੇ ਰੂਪ ਵਿਚ ਜੀਵਨਦਾਨ ਮਿਲਿਆ, ਜਿਸ ਨੇ ਮੈਚ ਦਾ ਸਿੱਧਾ ਨਤੀਜਾ ਆਉਣ ਤੋਂ ਰੋਕ ਦਿੱਤਾ।
ਇਹ ਖ਼ਬਰ ਪੜ੍ਹੋ-ਇੰਗਲੈਂਡ ਦੇ ਸਾਬਕਾ ਕੋਚ ਕ੍ਰਿਸ ਸਿਲਵਰਵੁੱਡ ਬਣੇ ਸ਼੍ਰੀਲੰਕਾ ਪੁਰਸ਼ ਟੀਮ ਦੇ ਮੁੱਖ ਕੋਚ
ਨੀਦਰਲੈਂਡ ਦੀ ਕਪਤਾਨ ਯਿੱਬੀ ਯਾਨਸਨ ਨੇ ਇਸ ਮੌਕੇ ਨੂੰ ਗੋਲ ਵਿਚ ਤਬੀਦਲ ਕਰ ਸਕੋਰ ਨੂੰ 1-1 ਬਰਾਬਰ ਕਰ ਦਿੱਤਾ ਅਤੇ ਫਿਰ ਇਸ ਸਕੋਰ 'ਤੇ ਮੈਚ ਖਤਮ ਹੋਇਆ। ਨੀਦਰਲੈਂਡ ਨੇ ਸ਼ੂਟਆਊਟ ਵਿਚ ਚਾਰ ਕੋਸ਼ਿਸ਼ਾਂ ਵਿਚੋਂ ਤਿੰਨ ਵਿਚ ਗੋਲ ਕੀਤੇ, ਜਦਕਿ ਭਾਰਤ ਚਾਰ ਵਿਚੋਂ ਸਿਰਫ ਇਕ ਨੂੰ ਗੋਲ ਵਿਚ ਬਦਲ ਸਕਿਆ। ਇਸ ਦੇ ਨਾਲ ਹੀ ਨੀਦਰਲੈਂਡ ਇਸ ਜਿੱਤ ਦੇ ਨਾਲ ਪ੍ਰੋ ਲੀਗ ਅੰਕ ਸੂਚੀ ਵਿਚ ਹੁਣ 8 ਮੈਚਾਂ ਵਿਚ 6 ਸਿੱਧੀ ਜਿੱਤ ਅਤੇ 2 ਸ਼ੂਟਆਊਟ ਜਿੱਤ ਦੀ ਬਦੌਲਤ 19 ਅੰਕਾਂ ਦੇ ਨਾਲ ਚੋਟੀ 'ਤੇ ਬਰਕਰਾਰ ਹੈ। ਭਾਰਤ ਅੱਠ ਮੈਚਾਂ ਵਿਚ ਚਾਰ ਸਿੱਧੀ ਜਿੱਤ ਅਤੇ ਇਕ ਸ਼ੂਟਆਊਟ ਜਿੱਤ ਦੇ ਚੱਲਦੇ 16 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਸੀਂ ਆਪਣੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਾਂ : ਜਡੇਜਾ
NEXT STORY