ਸ਼ਾਰਜਾਹ- 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਇੱਥੇ ਮੰਗਲਵਾਰ ਨੂੰ ਆਈ. ਪੀ. ਐੱਲ. ਦੇ 'ਕਰੋ ਜਾਂ ਮਰੋ' ਵਾਲੇ ਮੁਕਾਬਲੇ ਵਿਚ ਭਿੜਨਗੇ। ਪਲੇਅ ਆਫ ਵਿਚ ਪਹੁੰਚਣ ਦੇ ਲਈ ਦੋਵੇਂ ਹੀ ਟੀਮਾਂ ਦੇ ਲਈ ਇਸ ਮੁਕਾਬਲੇ 'ਚ ਜਿੱਤ ਬੇਹੱਦ ਜ਼ਰੂਰੀ ਹੈ ਕਿਉਂਕਿ ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ, ਜਦਕਿ ਦੂਜੀ ਟੀਮ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ। ਉਸ ਨੂੰ ਆਪਣਾ 14ਵਾਂ ਮੈਚ ਭਾਵ ਆਖਰੀ ਮੁਕਾਬਲਾ ਕਿਸੇ ਵੀ ਹਾਲ 'ਚ ਜਿੱਤਣਾ ਹੋਵੇਗਾ। ਆਤਮਵਿਸ਼ਵਾਸ ਦੀ ਗੱਲ ਕਰੀਏ ਤਾਂ ਪਿਛਲੇ ਮੈਚ ਵਿਚ ਨੰਬਰ-1 ਟੀਮ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਾਰਨ ਤੋਂ ਬਾਅਦ ਜਿੱਥੇ ਰਾਜਸਥਾਨ ਦੇ ਹੌਂਸਲੇ ਬੁਲੰਦ ਹਨ, ਇਸ ਦੌਰਾਨ ਮੁੰਬਈ ਦਿੱਲੀ ਕੈਪੀਟਲਸ ਤੋਂ 4 ਵਿਕਟਾਂ ਨਾਲ ਹਾਰ ਕੇ ਆ ਰਹੀ ਹੈ। ਨੈੱਟ ਰਨ ਰੇਟ ਦੇ ਲਿਹਾਜ਼ ਨਾਲ ਵੀ ਰਾਜਸਥਾਨ ਮੁੰਬਈ ਤੋਂ ਉੱਪਰ ਹੈ।
ਇਹ ਖ਼ਬਰ ਪੜ੍ਹੋ- ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ
ਦੋਵੇਂ ਟੀਮਾਂ 12 'ਚੋਂ 5 ਮੈਚ ਜਿੱਤ ਕੇ 10 ਅੰਕਾਂ 'ਤੇ ਹਨ ਪਰ ਰਾਜਸਥਾਨ ਦਾ ਨੈੱਟ ਰਨ ਰੇਟ -0.337 ਹੈ, ਜਦਕਿ ਮੁੰਬਈ ਦਾ -0.453 ਹੈ। ਅੰਕ ਸੂਚੀ ਵਿਚ ਲਗਾਤਾਰ ਬਦਲ ਰਹੇ ਸਮੀਕਰਨਾਂ ਦੇ ਮੱਦੇਨਜ਼ਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗਰੁੱਪ ਪੜਾਅ ਦੇ ਅੰਤ ਵਿਚ ਨੈੱਟ ਰਨ ਰੇਟ ਹੀ ਪਲੇਅ ਆਫ 'ਚ ਕੁਆਲੀਫਾਈ ਕਰਨ ਵਾਲੀ ਚੌਥੀ ਟੀਮ ਦੇ ਲਈ ਅਹਿਮ ਭੂਮਿਕਾ ਨਿਭਾਏਗਾ। ਅਜਿਹੇ 'ਚ ਦੋਵਾਂ ਟੀਮਾਂ ਦੀਆਂ ਨਜ਼ਰਾਂ ਮੈਚ ਜਿੱਤਣ ਦੇ ਨਾਲ ਨੈੱਟ ਰਨ ਰੇਟ 'ਤੇ ਵੀ ਰਹਿਣਗੀਆਂ।
ਇਹ ਖ਼ਬਰ ਪੜ੍ਹੋ- ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਹੋਣ 'ਤੇ ਹੀ ਏਸ਼ੇਜ਼ ਖੇਡੇਗੀ ਇੰਗਲੈਂਡ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫੁੱਟਬਾਲ : ਬੰਗਲਾਦੇਸ਼ ਨੇ ਭਾਰਤ ਨੂੰ ਬਰਾਬਰੀ 'ਤੇ ਰੋਕਿਆ
NEXT STORY