ਨਵੀਂ ਦਿੱਲੀ—ਰਾਸਜਸਥਾਨ ਰਾਇਲਸ ਨੇ ਸ਼ਾਰਜਹਾਂ ਦੇ ਮੈਦਾਨ 'ਤੇ ਕਿੰਗਸ ਇਲੈਵਨ ਪੰਜਾਬ ਦੇ ਖ਼ਿਲਾਫ਼ ਖੇਡੇ ਗਏ ਮੈਚ ਨੂੰ ਆਪਣੇ ਬੱਲੇਬਾਜ਼ਾਂ ਦੇ ਦਮ 'ਤੇ ਜਿੱਤ ਲਿਆ ਹੈ। ਪਹਿਲਾਂ ਗੇਂਦਬਾਜ਼ੀ ਕਰਨ ਆਈ ਰਾਜਸਥਾਨ ਦੀ ਪੰਜਾਬ ਦੇ ਕੇ.ਐੱਲ. ਰਾਹੁਲ ਅਤੇ ਮਯੰਕ ਅਗਰਵਾਲ ਨੇ ਬੇਹੱਦ ਕੁੱਟਮਾਰ ਕੀਤੀ। 224 ਦੌੜਾਂ ਦੇ ਮਜ਼ਬੂਤ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਨੇ ਸੰਜੁ ਸੈਮਸਨ ਅਤੇ ਰਾਹੁਲ ਤਵੇਤੀਆ ਦੀ ਆਸ਼ਿਤੀ ਪਾਰੀਆਂ ਬਦੌਲਤ ਜਿੱਤ ਹਾਸਲ ਕਰ ਲਈ। ਇਹ ਆਈ.ਪੀ.ਆਈ. 'ਚ ਕੁੱਲ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਵੀ ਰਾਜਸਥਾਨ ਨੇ 2008 ਆਈ.ਪੀ.ਐੱਲ. 'ਚ ਡੈੱਕਨ ਚਾਰਜਰਸ ਖ਼ਿਲਾਫ਼ 215 ਦੌੜਾਂ ਦਾ ਟੀਚਾ ਹਾਸਲ ਕੀਤਾ ਸੀ।
ਦੇਖੋ ਰਿਕਾਰਡ-
ਆਈ.ਪੀ.ਐੱਲ. 'ਚ ਸਭ ਤੋਂ ਸਫਲ ਚੇਸ
223 ਆਰ.ਆਰ. ਬਨਾਮ ਪੰਜਾਬ, ਸ਼ਾਰਜਾਹ 2020*
215 ਆਰ. ਆਰ. ਬਨਾਮ ਡੈੱਕਨ, ਹੈਦਰਾਬਾਦ 2008
209 ਡੀ. ਡੀ. ਬਨਾਮ ਗੁਜਰਾਤ, ਦਿੱਲੀ 2017
ਆਈ.ਪੀ.ਐੱਲ. 'ਚ ਸਫਲ ਦੌੜ ਚੇਸ ਦੇ ਆਖਿਰੀ ਪੰਜ ਓਵਰਾਂ 'ਚ ਵੱਧ ਦੌੜਾਂ
86 ਰਾਜਸਥਾਨ ਬਨਾਮ ਪੰਜਾਬ, ਸ਼ਾਰਜਾਹ 2020*
77 ਸੀ. ਐੱਸ. ਕੇ. ਬਨਾਮ ਆਰ. ਸੀ. ਬੀ. ਚੇਨਈ 2012
72 ਚੇਨਈ ਬਨਾਮ ਬੰਗਲੁਰੂ, ਬੰਗਲੁਰੂ 2018
72 ਕੇ. ਕੇ. ਆਰ. ਬਨਾਮ ਆਰ. ਸੀ. ਬੀ., ਬੰਗਲੁਰੂ 2019
ਸੀਜ਼ਨ 'ਚ ਪਾਵਰਪਲੇਅ ਦਾ ਉੱਚ ਸਕੋਰ
69-1 ਰਾਜਸਥਾਨ ਬਨਾਮ ਪੰਜਾਬ
60-0 ਪੰਜਾਬ ਬਨਾਮ ਰਾਜਸਥਾਨ
59-1 ਮੁੰਬਈ ਬਨਾਮ ਕੋਲਕਾਤਾ
54-1 ਰਾਜਸਥਾਨ ਬਨਾਮ ਚੇਨਈ
ਪੂਰਨ ਦੇ ਛੱਕਾ ਰੋਕਣ ਦੇ ਤਰੀਕੇ ਦੇ ਸਚਿਨ ਹੋਏ ਮੁਰੀਦ, ਕੀਤੀ ਸ਼ਲਾਘਾ
NEXT STORY