ਨਵੀਂ ਦਿੱਲੀ— ਭਾਰਤੀ ਜਿਮਨਾਸਟ ਰਾਕੇਸ਼ ਕੁਮਾਰ ਪਾਤਰਾ ਸਲੋਵੇਨੀਆ ਦੇ ਕੋਪਾਰ 'ਚ ਚਲ ਰਹੇ ਐੱਫ.ਆਈ.ਜੀ. ਵਿਸ਼ਵ ਕੱਪ ਦੇ ਪੈਰਲਲ ਬਾਰਸ ਦੇ ਫਾਈਨਲ 'ਚ ਸਤਵੇਂ ਸਥਾਨ 'ਤੇ ਰਹੇ। ਅੱਠ ਜਿਮਨਾਸਟ ਦੇ ਫਾਈਨਲ 'ਚ ਪਾਤਰਾ ਪਾਤਰਾ ਨੇ 13.650 ਦਾ ਸਕੋਰ ਬਣਾਇਆ ਅਤੇ ਉਨ੍ਹਾਂ ਨੂੰ ਸਤਵੇਂ ਸਥਾਨ 'ਤੇ ਸਬਰ ਕਰਨਾ ਪਿਆ। ਗ੍ਰੇਟ ਬ੍ਰਿਟੇਨ ਦੇ ਫ੍ਰੈਂਕ ਬੇਨਸ ਨੇ ਸੋਨ, ਕਜ਼ਾਖਸਤਾਨ ਦੇ ਮਿਲਾਦ ਕਰੀਮੀ ਨੇ ਚਾਂਦੀ ਅਤੇ ਸਾਈਪ੍ਰਸ ਦੇ ਇਲੀਆਸ ਜਿਯੋਜਿਰਯੂ ਨੇ ਇਸ ਮੁਕਾਬਲੇ 'ਚ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਪਾਤਰਾ ਨੇ ਅੱਠਵੇਂ ਸਥਾਨ 'ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ।
ਵਿਸ਼ਵ ਕੱਪ 'ਚ ਇਹ ਰਿਕਾਰਡ ਬਣਾਉਣ ਵਾਲੇ ਚੌਥੇ ਕ੍ਰਿਕਟਰ ਬਣੇ ਕ੍ਰਿਸ ਵੋਕਸ
NEXT STORY